ਇਕ ਅਜਿਹਾ ਸੂਬਾ ਜਿਥੇ ਬੱਚਿਆਂ ਦੇ ਮਰਨ ਤੋਂ ਬਾਅਦ ਭੂਤਾਂ ਦਾ ਕਰਵਾਇਆ ਜਾਂਦੈ ਵਿਆਹ
Friday, Nov 10, 2017 - 03:40 AM (IST)
ਤਿਰੂਵੰਤਪੁਰਮ— ਭਾਰਤ 'ਚ ਬਾਲ ਵਿਆਹ ਗੈਰ ਕਾਨੂੰਨੀ ਹੈ ਪਰ ਜੇਕਰ ਉਹ ਭੂਤ ਹੋਣ ਤਾਂ? ਕੇਰਲ ਦੇ ਕਾਸਾਰਗੋਡ ਜ਼ਿਲੇ 'ਚ ਇਕ ਅਜ਼ੀਬੋ-ਗਰੀਬ ਪਰੰਪਰਾ 'ਚ ਮ੍ਰਿਤ ਬੱਚਿਆਂ ਦਾ ਪਰਿਵਾਰ ਉਨ੍ਹਾਂ ਦਾ ਵਿਆਹ ਕਰਵਾਉਂਦਾ ਹੈ। ਇਸ 'ਘੋਸਟ ਵੈਡਿੰਗ' ਨੂੰ 'ਪ੍ਰੇਤ ਕਲਿਆਣਮ' ਕਿਹਾ ਜਾਂਦਾ ਹੈ।
ਹਾਲ ਹੀ 'ਚ ਇਸ ਪਰੰਪਰਾ ਦੇ ਤਹਿਤ ਰਮੇਸ਼ ਤੇ ਸੁਕਨਿਆ ਜੀ 29 ਅਕਤੂਬਰ ਨੂੰ ਵਿਆਹ ਹੋਇਆ, ਫਰਕ ਇੰਨਾ ਸੀ ਕਿ ਵਿਆਹ 'ਚ ਉਨ੍ਹਾਂ ਦੇ ਪੁਤਲੇ ਰੱਖੇ ਗਏ ਹਨ। ਰਮੇਸ਼ ਤੇ ਸੁਕਨਿਆ ਦੀ ਮੌਤ ਬਚਪਨ 'ਚ ਹੀ ਹੋ ਗਈ ਸੀ। ਇਸ ਪਰਿਵਾਰ ਨੇ ਵਿਆਹ ਦੀ ਸਾਰੀ ਰਸਮ ਫਾਅਲੋ ਕੀਤੀ, ਜਿਸ 'ਚ ਕੁੰਡਲੀ ਮਿਲਾਉਣ ਵੀ ਸ਼ਾਮਲ ਸੀ। ਉਨ੍ਹਾਂ ਦੇ ਪੁਤਲਿਆਂ ਨੂੰ ਪਾਰੰਪਰਿਕ ਕੱਪੜੇ ਪਹਿਨਾਏ ਗਏ। ਲਾੜੀ ਨੂੰ ਮੰਗਲ ਸੂਤਰ ਵੀ ਪਹਿਨਾਇਆ ਗਿਆ। ਇਸ ਤੋਂ ਬਾਅਦ ਕੇਲੇ ਦੇ ਪੱਤਿਆਂ 'ਤੇ ਖਾਣਾ ਵੀ ਪਰੋਸਿਆ ਗਿਆ। ਜਿਥੇ ਕਈ ਲੋਕ ਇਸ ਨੂੰ ਵਹਿਮ ਕਹਿੰਦੇ ਹਨ। ਉਥੇ ਹੀ ਜ਼ਿਲੇ 'ਚ ਰਹਿਣ ਵਾਲੇ ਭਾਈਚਾਰੇ ਦੇ ਲੋਕ ਮੰਨਦੇ ਹਨ ਕਿ ਉਹ ਮ੍ਰਿਤ ਬੱਚਿਆਂ ਦਾ ਸਨਮਾਨ ਕਰ ਰਹੇ ਹਨ। ਕਾਸਾਰਗੋਡ 'ਚ ਮ੍ਰਿਤ ਬੱਚਿਆਂ ਦੇ ਵਿਆਹ ਦੀ ਰਸਮ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਬੱਚਿਆਂ ਦੀ ਆਤਮਾ ਨੂੰ ਉਦੋਂ ਤਕ ਸ਼ਾਂਤੀ ਨਹੀਂ ਮਿਲਦੀ ਜਦੋਂ ਤਕ ਕਿ ਉਨ੍ਹਾਂ ਦਾ ਵਿਆਹ ਨਾ ਹੋ ਜਾਵੇ।
ਇਸ ਪਰੰਪਰਾ 'ਤੇ ਪ੍ਰਾਜੈਕਟ ਕਰਨ ਵਾਲੇ ਇਕ ਬੀ.ਐੱਡ. ਸਟੂਡੈਂਟ ਬੀ ਸ਼੍ਰੀ ਲਕਸ਼ਮੀ ਨੇ ਦੱਸਿਆ ਕਿ ਮੰਨ ਲਵੋਂ ਇਕ ਭਰੂਣ ਦੀ ਹੱਤਿਆ ਹੋ ਜਾਂਦੀ ਹੈ ਜਾਂ ਪਰਿਵਾਰ 'ਚ ਕਿਸੇ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਸਾਲਾਂ ਬਾਅਦ ਪਰਿਵਾਰ ਦਾ ਬੱਚਾ ਪੈਦਾ ਕਰਨ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦਾ ਹੈ। ਅਜਿਹੇ ਹਾਲਾਤਾਂ 'ਚ ਪਰਿਵਾਰ ਜੋਤਸ਼ੀ ਨਾਲ ਸੰਪਰਕ ਕਰਦੇ ਹਨ ਜੋ ਉਨ੍ਹਾਂ ਨੂੰ ਦੱਸਦਾ ਹੈ ਕਿ ਸਾਲਾਂ ਪਹਿਲਾਂ ਮਰੇ ਹੋਏ ਬੱਚੇ ਦੀ ਆਤਮਾ ਨੂੰ ਸ਼ਾਂਤੀ ਦੀ ਜ਼ਰੂਰਤ ਹੈ। ਇਸ ਦੇ ਲਈ ਸਿਰਫ ਇਕ ਤਰੀਕਾ ਹੈ ਕਿ ਬੱਚੇ ਦਾ ਵਿਆਹ ਕਰਵਾਇਆ ਜਾਵੇ। ਜੇਕਰ ਇਸ ਨੂੰ ਨਾਜ਼ੂਕ ਤਰੀਕੇ ਨਾਲ ਦੇਖੀਏ ਤਾਂ ਇਹ ਇਕ ਮਨੋਵਿਗਿਆਨਕ ਖੇਡ ਹੈ।
