ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਣ ਮੁਰਗੀ ਨੇ ਬਣਾਇਆ ਰਿਕਾਰਡ, 1 ਦਿਨ ਵਿਚ ਦਿੱਤੇ 31 ਆਂਡੇ

Wednesday, Dec 28, 2022 - 01:54 PM (IST)

ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਣ ਮੁਰਗੀ ਨੇ ਬਣਾਇਆ ਰਿਕਾਰਡ, 1 ਦਿਨ ਵਿਚ ਦਿੱਤੇ 31 ਆਂਡੇ

ਅਲਮੋੜਾ- ਅਲਮੋੜਾ ਜਨਪਦ ਦੀ ਤਹਿਸੀਲ ਭਿਕਿਯਾਸੈਂਣ ਅਧੀਨ ਬਾਸੋਟ ਵਿਚ ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਣ ਮੁਰਗੀ ਨੇ ਇਕ ਦਿਨ ਵਿਚ 31 ਆਂਡੇ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦਰਅਸਲ, ਗਿਰੀਸ਼ ਚੰਦਰ ਬੁਧਾਨੀ ਦਾ ਟੂਰ ਐਂਡ ਟਰੈਵਲਸ ਦਾ ਕੰਮ ਹੈ। ਇਨ੍ਹਾਂ ਦੇ ਬੱਚਿਆਂ ਨੂੰ ਮੁਰਗੀ ਪਾਲਣ ਦੀ ਇੱਛਾ ਸੀ। ਇਸ ਦਰਮਿਆਨ ਬੱਚਿਆਂ ਨੇ 200-200 ਰੁਪਏ ਵਿਚ ਕਿਤੋਂ ਦੋ ਮੁਰਗੇ-ਮੁਰਗੀਆਂ ਖਰੀਦ ਲਈਆਂ।

ਇਹ ਵੀ ਪੜ੍ਹੋ– ਬੁਰੀ ਖ਼ਬਰ! ਨਵੇਂ ਸਾਲ ਤੋਂ iPhone-Samsung ਸਣੇ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਦੇਖੋ ਪੂਰੀ ਲਿਸਟ

ਗਿਰੀਸ਼ ਚੰਦਰ ਬੁਧਾਨੀ ਨੇ ਦੱਸਿਆ ਕਿ ਐਤਵਾਰ 25 ਦਸੰਬਰ ਨੂੰ ਜਦੋਂ ਉਹ ਸਾਮ ਨੂੰ 5 ਵਜੇ ਘਰ ਪਰਤਿਆ, ਓਦੋਂ ਤੱਕ ਉਨ੍ਹਾਂ ਦੀ ਮੁਰਗੀ ਲਗਾਤਾਰ 2-2 ਕਰ ਕੇ ਆਂਡੇ ਦਿੰਦੀ ਜਾ ਰਹੀ ਸੀ। ਰਾਤ 10 ਵਜੇ ਤੱਕ ਉਸਨੇ ਪੂਰੇ 31 ਆਂਡੇ ਦੇ ਦਿੱਤੇ। ਇਹ ਦੇਖ ਕੇ ਉਹ ਬਹੁਤ ਹੈਰਾਨੀ ਵਿਚ ਪੈ ਗਏ। ਉਨ੍ਹਾਂ ਨੇ ਇਹ ਸਭ ਦੇਖ ਕੇ ਸ਼ੱਕ ਹੋਇਆ ਕਿ ਕਿਤੇ ਉਨ੍ਹਾਂ ਦੀ ਮੁਰਗੀ ਬੀਮਾਰ ਤਾਂ ਨਹੀਂ, ਪਰ ਡਾਕਟਰ ਨੇ ਉਸਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ ਹੈ।

ਇਹ ਵੀ ਪੜ੍ਹੋ– 'ਸਾਡੇ ਲਈ ਕਰੋ ਲਾੜੀਆਂ ਦਾ ਪ੍ਰਬੰਧ', ਕੁਆਰੇ ਨੌਜਵਾਨਾਂ ਨੇ ਘੋੜੀਆਂ ’ਤੇ ਚੜ੍ਹ ਬੈਂਡ-ਵਾਜੇ ਨਾਲ ਕੱਢਿਆ ਮਾਰਚ

ਗਿਰੀਸ਼ ਚੰਦਰ ਮੁਤਾਬਕ ਉਨ੍ਹਾਂ ਦੀ ਮੁਰਗੀ ਮੂੰਗਫਲੀ ਖਾਣ ਦੀ ਸ਼ੌਕੀਣ ਹੈ। ਉਹ ਇਕ ਦਿਨ ਵਿਚ ਲਗਭਗ 200 ਗ੍ਰਾਮ ਮੂੰਗਫਲੀ ਖਾ ਲੈਂਦੀ ਹੈ। ਉਹ ਆਪਣੀ ਦੋਨੋਂ ਮੁਰਗੀਆਂ ਲਈ ਦਿੱਲੀ ਤੋਂ ਇਕੱਠੀ ਮੂੰਗਫਲੀ ਖਰੀਦ ਕੇ ਲਿਆਂਦਾ ਹੈ। ਮੂੰਗਫਲੀ ਤੋਂ ਇਲਾਵਾ ਲਸਣ ਮੁਰਗੀ ਦੀ ਰੂਟੀਨ ਦੀ ਡਾਈਟ ਵਿਚ ਸਾਮਲ ਹੈ।

ਇਹ ਵੀ ਪੜ੍ਹੋ– Year Ender 2022: ਕੋਰੋਨਾ ਹੀ ਨਹੀਂ ਇਨ੍ਹਾਂ 5 ਬੀਮਾਰੀਆਂ ਨੇ ਵੀ ਵਰ੍ਹਾਇਆ ਕਹਿਰ, ਦੁਨੀਆ 'ਚ ਮਚਾਈ ਤਬਾਹੀ


author

Rakesh

Content Editor

Related News