ਮਹਾਕੁੰਭ ਭਾਜੜ ਬਾਰੇ ਆਹ ਕੀ ਬੋਲ ਗਈ BJP ਸਾਂਸਦ ਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ
Tuesday, Feb 04, 2025 - 08:48 PM (IST)
ਨਵੀਂ ਦਿੱਲੀ- ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਮਹਾਕੁੰਭ ’ਚ ਭਾਜੜ ਦੀ ਘਟਨਾ ਕੋਈ ਵੱਡੀ ਗੱਲ ਨਹੀਂ ਸੀ। ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ। ਅਸੀਂ ਮਹਾਕੁੰਭ ਗਏ ਸੀ। ਅਸੀਂ ਵਧੀਆ ਇਸ਼ਨਾਨ ਕੀਤਾ।
ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਘਟਨਾ ਵਾਪਰੀ ਪਰ ਕੁਝ ਵੀ ਇੰਨਾ ਵੱਡਾ ਨਹੀਂ ਹੋਇਆ। ਇਸ ਨੂੰ ਬਹੁਤ ਵਧਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੱਲ੍ਹ ਸਕੂਲਾਂ 'ਚ ਛੁੱਟੀ ਦਾ ਐਲਾਨ, ਸਰਕਾਰੀ ਤੇ ਪ੍ਰਾਈਵੇਟ ਦਫਤਰ ਵੀ ਰਹਿਣਗੇ ਬੰਦ
ਦੱਸਣਯੋਗ ਹੈ ਕਿ ਭਾਜੜ ਵਾਲੇ ਦਿਨ ਹੀ ਅਦਾਕਾਰਾ ਤੋਂ ਸਿਆਸਤਦਾਨ ਬਣੀ ਹੇਮਾ ਮਾਲਿਨੀ ਨੇ ਮਹਾਕੁੰਭ ’ਚ ਇਸ਼ਨਾਨ ਕੀਤਾ ਸੀ। ਵਿਰੋਧੀ ਧਿਰ ਵੱਲੋਂ ਸੂਬੇ ਦੀ ਭਾਜਪਾ ਸਰਕਾਰ 'ਤੇ ਭਾਜੜ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਲੁਕਾਉਣ ਦਾ ਦੋਸ਼ ਲਗਾਉਣ ਬਾਰੇ, ਹੇਮਾ ਮਾਲਿਨੀ ਨੇ ਕਿਹਾ, "ਉਹ ਜੋ ਕਹਿਣਾ ਚਾਹੁੰਦੇ ਹਨ ਉਹ ਕਹਿਣਗੇ... ਗਲਤ ਗੱਲਾਂ ਕਹਿਣਾ ਉਨ੍ਹਾਂ ਦਾ ਕੰਮ ਹੈ।"
ਤੁਹਾਨੂੰ ਦੱਸ ਦੇਈਏ ਕਿ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂਕੁੰਭ ਦੌਰਾਨ 29 ਜਨਵਰੀ ਨੂੰ ਮੌਨੀ ਅਮਾਵਸਿਆ ਦੇ ਦਿਨ ਇਸ਼ਨਾਨ ਕਰਨ ਮੌਕੇ ਭਾਜੜ ਮਚ ਗਈ ਸੀ। ਜਿਸ ਵਿੱਚ 30 ਲੋਕਾਂ ਦੀ ਮੌਤ ਹੋ ਗਈ। ਉੱਥੇ 60 ਲੋਕ ਜ਼ਖਮੀ ਹੋ ਗਏ। ਇਹ ਅੰਕੜਾ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਕੁੜੀ ਦੀ ਨਗਨ ਹਾਲਤ 'ਚ ਮਿਲੀ ਲਾ/ਸ਼ ਨੇ ਫੈਲਾਈ ਸਨਸਨੀ, ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ