ਮੈਂ ਮਹਾਕੁੰਭ ਗਈ ਹਾਂ, ਉੱਥੇ ਸਭ ਠੀਕ ਹੈ : ਹੇਮਾ ਮਾਲਿਨੀ
Wednesday, Feb 12, 2025 - 12:34 AM (IST)
![ਮੈਂ ਮਹਾਕੁੰਭ ਗਈ ਹਾਂ, ਉੱਥੇ ਸਭ ਠੀਕ ਹੈ : ਹੇਮਾ ਮਾਲਿਨੀ](https://static.jagbani.com/multimedia/2025_2image_00_34_071967397hema.jpg)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਪ੍ਰਯਾਗਰਾਜ ਮਹਾਕੁੰਭ ਦੇ ਆਯੋਜਨ ਦੀ ਵਿਵਸਥਾ ਨਾਲ ਜੁੜੇ ਵਿਰੋਧੀ ਧਿਰ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਮੰਗਲਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਉੱਥੇ ਸਭ ਕੁਝ ਠੀਕ ਹੈ ਅਤੇ ਉਹ ਖੁਦ ਉੱਥੇ ਜਾ ਕੇ ਇਹ ਵੇਖ ਚੁੱਕੀ ਹੈ।
ਉਨ੍ਹਾਂ ਨੇ ‘ਬਜਟ ’ਤੇ ਚਰਚਾ’ ’ਚ ਭਾਗ ਲੈਂਦਿਆਂ ਇਹ ਵੀ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨਾਲ ਹੁਣ ਯਮੁਨਾ ਨਦੀ ਦੀ ਸਫਾਈ ਨੂੰ ਲੈ ਕੇ ਉਮੀਦ ਦੀ ਕਿਰਨ ਦਿਸ ਰਹੀ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਇਹ (ਯਮੁਨਾ ਦੀ ਸਫਾਈ) ਮੋਦੀ ਦੀ ਗਾਰੰਟੀ ਹੈ। ਹੇਮਾ ਮਾਲਿਨੀ ਨੇ 12 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ’ਤੇ ਟੈਕਸ ਛੋਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨਾਲ ਮੱਧ ਵਰਗ ਅਤੇ ਤਨਖਾਹ ਲਾਭਪਾਤਰੀ ਵਰਗ ’ਚ ਖੁਸ਼ੀ ਦੀ ਲਹਿਰ ਹੈ।