ਜਨਤਾ ਦਾ ਦਿਲ ਜਿੱਤਣ ਲਈ ਹੇਮਾ ਮਾਲਿਨੀ ਨੂੰ ਇੰਝ ਕਰਨੀ ਪਈ ਸੀ ਮਿਹਨਤ, ਦੇਖੋ ਹੈਰਾਨ ਕਰਦੀਆਂ ਤਸਵੀਰਾਂ

10/07/2015 8:55:59 AM


ਮਥੁਰਾ- ਰਾਜਨੀਤੀ ਵਿਚ ਲੀਡਰਾਂ ਨੂੰ ਜਨਤਾ ਦਾ ਦਿਲ ਜਿੱਤਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ। ਇਹ ਨੌਬਤ ਉਸ ਸਮੇਂ ਆਉਂਦੀ ਹੈ, ਜਦੋਂ ਜਨਤਾ ਤੋਂ ਵੋਟਾਂ ਮੰਗਣੀਆਂ ਪੈਂਦੀਆਂ ਹਨ। ਕਈ-ਕਈ ਘੰਟੇ ਚੋਣਾਂ ਦਾ ਪ੍ਰਚਾਰ ਕਰਨਾ, ਤਾਂ ਕਿ ਜਨਤਾ ਉਨ੍ਹਾਂ ਵੱਲ ਖਿੱਚੀ ਜਾਵੇ। 
ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਕਈ ਤਰ੍ਹਾਂ ਦੇ ਚੋਣਾਵੀ ਵਾਅਦੇ ਕੀਤੇ ਜਾਂਦੇ ਹਨ। ਜਨਤਾ ਦਾ ਦਿਲ ਜਿੱਤਣ ਲਈ ਗੱਡੀਆਂ ''ਚ ਸਵਾਰ ਹੋ ਕੇ ਲੀਡਰ ਰੈਲੀਆਂ ਕੱਢਦੇ ਹਨ। ਨੇਤਾਵਾਂ ਦੀ ਤਾਂ ਗੱਲ ਹੀ ਵੱਖਰੀ ਹੈ ਪਰ ਇਸ ਕੰਮ ''ਚ ਬਾਲੀਵੁੱਡ ਦੇ ਸਟਾਰ ਵੀ ਪਿੱਛੇ ਨਹੀਂ ਰਹੇ। ਅਸੀਂ ਗੱਲ ਕਰਦੇ ਹਾਂ ਬਾਲੀਵੁੱਡ ਅਦਾਕਾਰ ਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਦੀ। ਜਿਨਾਂ ਨੂੰ ਰਾਜਨੀਤੀ ''ਚ ਵੋਟ ਲਈ ਕੀ-ਕੀ ਨਹੀਂ ਕਰਨਾ ਪਿਆ। ਮਥੁਰਾ ''ਚ ਲੋਕ ਸਭਾ ਚੋਣਾਂ ਦੌਰਾਨ ਹੇਮਾ ਮਾਲਿਨੀ ਘੁੰਘਟ ''ਚ ਨਜ਼ਰ ਆਈ। ਉਨ੍ਹਾਂ ਨੂੰ ਰੋਡ ਸ਼ੋਅ ਦੌਰਾਨ ਘੁੰਘਟ ਕੱਢ ਕੇ ਜਨਤਾ ਦਰਮਿਆਨ ਜਾਣਾ ਪਿਆ। ਹੇਮਾ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦੀ ਸਟਾਰ ਪ੍ਰਚਾਰਕ ਹੈ। ਚੋਣ ਪ੍ਰਚਾਰ ਦੌਰਾਨ ਹੇਮਾ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਹਨ, ਜੋ ਕਿ ਬਹੁਤ ਚਰਚਿੱਤ ਹੋਈਆਂ ਸਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News