ਹੁਣ ਫਸਣਗੇ ਨਾਮੀ ਡਾਕਟਰ ! ਗਰੀਬ ਕਿਸਾਨ ਦੀ ਬੇਬਸੀ ਨੇ ਖੋਲ੍ਹੀ ਅੰਤਰਰਾਸ਼ਟਰੀ ਕਿਡਨੀ ਰੈਕੇਟ ਦੀ ਪੋਲ
Friday, Jan 02, 2026 - 07:32 PM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਇੱਕ ਗਰੀਬ ਕਿਸਾਨ ਦੀ ਦਰਦਭਰੀ ਵੀਡੀਓ ਨੇ ਦੇਸ਼ ਵਿੱਚ ਚੱਲ ਰਹੇ ਇੱਕ ਵੱਡੇ ਅੰਤਰਰਾਸ਼ਟਰੀ ਕਿਡਨੀ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਰੋਸ਼ਨ ਕੁਡੇ ਨਾਮ ਦੇ ਇਸ ਕਿਸਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਰੋਂਦਿਆਂ ਆਪਣਾ ਦਰਦ ਬਿਆਨ ਕੀਤਾ ਕਿ ਸੂਦਖੋਰਾਂ ਦਾ ਕਰਜ਼ਾ ਚੁਕਾਉਣ ਲਈ ਉਸ ਨੂੰ ਕੰਬੋਡੀਆ ਜਾ ਕੇ ਆਪਣੀ ਕਿਡਨੀ ਸਿਰਫ਼ 8 ਲੱਖ ਰੁਪਏ ਵਿੱਚ ਵੇਚਣੀ ਪਈ।
SIT ਦੀ ਜਾਂਚ ਵਿੱਚ ਹੋਏ ਹੈਰਾਨੀਜਨਕ ਖੁਲਾਸੇ
ਕਿਸਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੰਦਰਪੁਰ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਸਿੰਡੀਕੇਟ ਦਾ ਜਾਲ ਭਾਰਤ ਤੋਂ ਲੈ ਕੇ ਕੰਬੋਡੀਆ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਹੋਰ ਕਈ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਪੁਲਸ ਦਾ ਦਾਅਵਾ ਹੈ ਕਿ ਇਸ ਰੈਕੇਟ ਨੂੰ ਦਿੱਲੀ ਦੇ ਡਾਕਟਰ ਅਤੇ ਤ੍ਰਿਚੀ ਦੇ ਨਿੱਜੀ ਹਸਪਤਾਲ ਦੇ ਨਾਮੀ ਡਾਕਟਰ ਚਲਾ ਰਹੇ ਸਨ। ਰਾਮਕ੍ਰਿਸ਼ਨ ਸੁੰਚੂ ਵਰਗੇ ਏਜੰਟ ਗਰੀਬ ਅਤੇ ਕਰਜ਼ਦਾਰ ਲੋਕਾਂ ਨੂੰ ਬਹਾਲ-ਫੁਸਲਾ ਕੇ ਇਨ੍ਹਾਂ ਡਾਕਟਰਾਂ ਕੋਲ ਲਿਆਉਣ ਦਾ ਕੰਮ ਕਰਦੇ ਸਨ।
ਗਰੀਬਾਂ ਦੀ ਮਜਬੂਰੀ ਅਤੇ ਅਮੀਰਾਂ ਤੋਂ ਕਰੋੜਾਂ ਦੀ ਵਸੂਲੀ
ਇਹ ਸਿੰਡੀਕੇਟ ਅਮੀਰ ਮਰੀਜ਼ਾਂ ਤੋਂ ਇੱਕ ਕਿਡਨੀ ਟ੍ਰਾਂਸਪਲਾਂਟ ਦੇ ਬਦਲੇ 50 ਲੱਖ ਤੋਂ 80 ਲੱਖ ਰੁਪਏ ਤੱਕ ਵਸੂਲਦਾ ਸੀ। ਇਸ ਦੇ ਉਲਟ ਕਿਡਨੀ ਦੇਣ ਵਾਲੇ ਗਰੀਬ ਵਿਅਕਤੀ ਨੂੰ ਸਿਰਫ਼ 5 ਲੱਖ ਤੋਂ 8 ਲੱਖ ਰੁਪਏ ਦੇ ਕੇ ਟਾਲ ਦਿੱਤਾ ਜਾਂਦਾ ਸੀ। ਇਹ ਗੈਰ-ਕਾਨੂੰਨੀ ਟ੍ਰਾਂਸਪਲਾਂਟ ਭਾਰਤ ਅਤੇ ਵਿਦੇਸ਼ਾਂ, ਖਾਸ ਕਰਕੇ ਕੰਬੋਡੀਆ ਦੇ ਨਿੱਜੀ ਹਸਪਤਾਲਾਂ ਵਿੱਚ ਕੀਤੇ ਜਾਂਦੇ ਸਨ। ਪੁਲਸ ਅਨੁਸਾਰ ਇਹ ਰੈਕੇਟ ਗਰੀਬਾਂ ਦੇ ਅੰਗਾਂ ਰਾਹੀਂ ਆਪਣੀਆਂ ਤਿਜੋਰੀਆਂ ਭਰ ਰਿਹਾ ਸੀ।
ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
