ਹੁਣ ਹੈਲਮੇਟ ਪਾਉਣ ਦੇ ਬਾਵਜੂਦ ਵੀ ਕੱਟਿਆ ਜਾ ਸਕਦੈ ਚਲਾਨ! ਬਦਲ ਗਿਆ ਟ੍ਰੈਫਿਕ ਨਿਯਮ
Wednesday, Feb 19, 2025 - 06:34 PM (IST)

ਨੈਸ਼ਨਲ ਡੈਸਕ- ਜੇਕਰ ਤੁਸੀਂ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ਹੈਲਮੇਟ ਪਾ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਸੋਚਦੇ ਹੋ ਕਿ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ ਤਾਂ ਅਜਿਹਾ ਜ਼ਰੂਰੀ ਨਹੀਂ ਹੈ। ਹੈਲਮੇਟ ਪਾਉਣ ਦੇ ਬਾਵਜੂਦ ਵੀ ਇਕ ਛੋਟੀ ਜਿਹੀ ਗਲਤੀ ਤੁਹਾਡਾ ਚਲਾਨ ਕਟਵਾ ਸਕਦੀ ਹੈ। ਇਹ ਗਲਤੀ ਇੰਨੀ ਆਮ ਹੈ ਕਿ ਜ਼ਿਆਦਾਤਰ ਲੋਕ ਇਸਨੂੰ ਅਣਜਾਣੇ 'ਚ ਵਾਰ-ਵਾਰ ਕਰ ਦਿੰਦੇ ਹਨ।
ਕੀ ਹੈ ਉਹ ਗਲਤੀ ਜਿਸ ਨਾਲ ਕੱਟਿਆ ਜਾ ਸਕਦਾ ਚਲਾਨ
ਮੋਟਰ ਵ੍ਹੀਕਲ ਐਕਟ ਤਹਿਤ ਹੈਲਮੇਟ ਪਾਉਣ ਦੇ ਨਾਲ-ਨਾਲ ਉਸਦਾ ਸਟ੍ਰੈਪ (ਪੱਟਾ) ਠੀਕ ਢੰਗ ਨਾਲ ਬੰਨ੍ਹਣਾ ਵੀ ਜ਼ਰੂਰੀ ਹੈ। ਹਮੇਸ਼ਾ ਲੋਕ ਜਲਬਾਜ਼ੀ 'ਚ ਜਾਂ ਲਾਪਰਵਾਹੀ ਕਾਰਨ ਹੈਲਮੇਟ ਤਾਂ ਪਾ ਲੈਂਦੇ ਹਨ ਪਰ ਸਟ੍ਰੈਪ ਨਹੀਂ ਬੰਨ੍ਹਦੇ, ਜਿਸਦੇ ਚਲਦੇ ਚਲਾਨ ਕੱਟਿਆ ਜਾ ਸਕਦਾ ਹੈ। ਟ੍ਰੈਫਿਕ ਪੁਲਸ ਅਤੇ ਸੜਕ 'ਤੇ ਲੱਗੇ ਸੀਸੀਵੀਟੀ ਕੈਮਰੇ ਇਸ ਗਲਤੀ ਨੂੰ ਫੜ ਸਕਦੇ ਹਨ ਅਤੇ ਨਿਯਮ ਤੋੜਣ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਹੈਲਮੇਟ ਸਟ੍ਰੈਪ ਨਾ ਬੰਨ੍ਹਣ 'ਤੇ ਕਿੰਨਾ ਕੱਟਿਆ ਜਾਵੇਗਾ ਚਲਾਨ
ਜੇਕਰ ਤੁਸੀਂ ਹੈਲਮੇਟ ਪਾਇਆ ਹੋਇਆ ਹੈ ਪਰ ਸਟ੍ਰੈਪ ਨਹੀਂ ਬੰਨ੍ਹਿਆ ਤਾਂ ਇਹ ਮੋਟਰ ਵ੍ਹੀਕਲ ਐਕਟ ਦੀ ਧਾਰਾ 194D ਤਹਿਤ ਉਲੰਘਣਾ ਮੰਨਿਆ ਜਾਵੇਗਾ।
- ਪਹਿਲੀ ਵਾਰ ਗਲਤੀ ਕਰਨ 'ਤੇ 1000 ਰੁਪਏ ਦਾ ਚਲਾਨ ਕੱਟਿਆ ਜਾਵੇਗਾ।
- ਜੇਕਰ ਦੁਬਾਰਾ ਇਹ ਗਲਤੀ ਦੋਹਰਾਈ ਤਾਂ ਫਿਰ ਤੋਂ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਸਟ੍ਰੈਪ ਨਾ ਬੰਨ੍ਹਣ ਕਾਰਨ ਕੀ ਹੋ ਸਕਦਾ ਹੈ ਨੁਕਸਾਨ
ਹੈਲਮੇਟ ਪਾਉਣ ਦਾ ਮੁੱਖ ਉਦੇਸ਼ ਸਿਰ ਅਤੇ ਚਿਹਰੇ ਦੀ ਸੁਰੱਖਿਆ ਕਰਨਾ ਹੈ ਪਰ ਜੇਕਰ ਸਟ੍ਰੈਪ ਨਾ ਬੰਨ੍ਹਿਆ ਜਾਵੇ ਤਾਂ ਇਹ ਸੁਰੱਖਿਆ ਅਧੂਰੀ ਰਹਿ ਜਾਂਦੀ ਹੈ।
- ਦੁਰਘਟਨਾ ਦੀ ਸਥਿਤੀ 'ਚ ਹੈਲਮੇਟ ਸਿਰ ਤੋਂ ਡਿੱਗ ਸਕਦਾ ਹੈ, ਜਿਸ ਨਾਲ ਸਿਰ 'ਤੇ ਗੰਭੀਰ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ।
- ਬਿਨਾਂ ਸਟ੍ਰੈਪ ਬੰਨ੍ਹੇ ਹੈਲਮੇਟ ਪਾਉਣਾ ਸਿਰਫ ਦਿਖਾਵਾ ਹੁੰਦਾ ਹੈ, ਇਹ ਅਸਲ ਸੁਰੱਖਿਆ ਪ੍ਰਦਾਨ ਨਹੀਂ ਕਰਦਾ।