ਹੈਲੀਕਾਪਟਰ ਸੌਦਾ ਮਾਮਲਾ: ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਸਫਾਈ ''ਚ ਕਹੀ ਇਹ ਗੱਲ
Wednesday, Nov 18, 2020 - 01:07 AM (IST)
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲਾ ਮਾਮਲੇ 'ਚ ਆਪਣਾ ਨਾਮ ਆਉਣ ਨਾਲ ਜੁੜੀਆਂ ਖ਼ਬਰ ਨੂੰ ਲੈ ਕੇ ਮੰਗਲਵਾਰ ਨੂੰ ਕਿਹਾ ਕਿ ਮਾਮਲੇ ਦੇ ਪ੍ਰਸੰਗ ਨੂੰ ਜਾਣੇ ਬਿਨਾਂ ਉਹ ਇਸ 'ਤੇ ਪ੍ਰਤੀਕਿਰਿਆ ਨਹੀਂ ਦੇ ਸਕਦੇ। ਇੱਕ ਅੰਗਰੇਜ਼ੀ ਦੈਨਿਕ 'ਚ ਪ੍ਰਕਾਸ਼ਿਤ ਖ਼ਬਰ 'ਚ ਕਿਹਾ ਗਿਆ ਹੈ ਕਿ 3,000 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦਾ ਮਾਮਲੇ 'ਚ ਦੋਸ਼ੀ ਰਾਜੀਵ ਸਕਸੇਨਾ ਨੇ ਪੁੱਛਗਿੱਛ 'ਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਹਿਮਦ ਪਟੇਲ, ਖੁਰਸ਼ੀਦ ਅਤੇ ਕਮਲਨਾਥ ਦੇ ਭਾਂਜੇ ਰਤੁਲ ਪੁਰੀ ਅਤੇ ਪੁੱਤਰ ਬਕੁਲ ਨਾਥ ਦੇ ਨਾਮ ਲਏ ਹਨ।
ਇਹ ਵੀ ਪੜ੍ਹੋ: ਕੈਗ ਰਿਪੋਰਟ ਲੀਕ ਮਾਮਲੇ 'ਚ ਘਿਰੇ ਕੇਰਲ ਵਿੱਤ ਮੰਤਰੀ ਥਾਮਸ ਇਸ਼ਾਕ ਨੇ ਦਿੱਤਾ ਇਹ ਜਵਾਬ
ਬੀਜੇਪੀ ਨੇ ਵਿੰਨ੍ਹਿਆ ਕਾਂਗਰਸ 'ਤੇ ਨਿਸ਼ਾਨਾ
ਇਸ ਬਾਰੇ ਪੁੱਛੇ ਜਾਣ 'ਤੇ ਖੁਰਸ਼ੀਦ ਨੇ ਕਿਹਾ, ‘‘ਇਹ ਪਤਾ ਕਰੋ ਕਿ ਉਸ ਨੇ ਕਿਸ ਪ੍ਰਸੰਗ 'ਚ ਇਹ ਕਿਹਾ ਹੈ। ਇਸ ਤੋਂ ਬਾਅਦ ਜਵਾਬ ਦਿਆਂਗਾ ਪਰ ਤੁਸੀਂ ਮੈਨੂੰ ਪ੍ਰਸੰਗ ਨਹੀਂ ਦੱਸੋਗੇ ਤਾਂ ਮੈਂ ਕਿਵੇਂ ਜਵਾਬ ਦਿਆਂਗਾ।’’ ਉਨ੍ਹਾਂ ਨੇ ਇਹ ਵੀ ਕਿਹਾ, ‘‘ਕੋਈ ਮੈਨੂੰ ਦੱਸੇ ਕਿ ਉਸ ਨੇ ਮੇਰਾ ਨਾਮ ਕਿਸ ਪ੍ਰਸੰਗ 'ਚ ਲਿਆ ਹੈ ਤਾਂ ਮੈਂ ਜਵਾਬ ਦਿਆਂਗਾ।’’ ਇਸ ਖ਼ਬਰ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਸ ਮੁੱਦੇ 'ਤੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ।