ਲਾੜੇ ਨੇ ਲਾੜੀ ਦੇ ਪੁਗਾਏ ਬੋਲ, ਹੈਲੀਕਾਪਟਰ 'ਤੇ ਲਿਆਇਆ ਘਰ, ਦੇਖਣ ਲਈ ਇਕੱਠਾ ਹੋਇਆ ਪੂਰਾ ਪਿੰਡ

Saturday, Nov 28, 2020 - 10:33 AM (IST)

ਲਾੜੇ ਨੇ ਲਾੜੀ ਦੇ ਪੁਗਾਏ ਬੋਲ, ਹੈਲੀਕਾਪਟਰ 'ਤੇ ਲਿਆਇਆ ਘਰ, ਦੇਖਣ ਲਈ ਇਕੱਠਾ ਹੋਇਆ ਪੂਰਾ ਪਿੰਡ

ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਸ਼ੁੱਕਰਵਾਰ ਇਕ ਨੌਜਵਾਨ ਆਪਣੀ ਪਤਨੀ ਨੂੰ ਹੈਲੀਕਾਪਟਰ 'ਤੇ ਵਿਦਾ ਕਰਵਾ ਕੇ ਘਰ ਲਿਆਇਆ। ਹੈਲੀਕਾਪਟਰ 'ਤੇ ਵਿਦਾਈ ਨੂੰ ਲੈ ਕੇ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਲਈਆਂ ਗਈਆਂ ਸਨ। ਲਾੜੀ ਨੂੰ ਲੈ ਕੇ ਹੈਲੀਕਾਪਟਰ ਹੈਲੀਪੈਡ 'ਤੇ ਉਤਰਿਆ ਤਾਂ ਬੇਸਬਸੀ ਨਾਲ ਇੰਤਜ਼ਾਰ ਕਰ ਰਹੇ ਪਿੰਡ ਵਾਸੀ ਸਵਾਗਤ ਲਈ ਇਕੱਠੇ ਹੋ ਗਏ। ਜ਼ਿਲ੍ਹੇ ਦੇ ਅਮਰੀਆ ਥਾਣਾ ਖੇਤਰ 'ਚ ਅਨੋਖਾ ਵਿਆਹ ਹੋਇਆ ਹੈ। ਜਿਸ 'ਚ ਲਾੜੀ ਜਹਾਜ਼ 'ਤੇ ਸਵਾਰ ਹੋ ਕੇ ਆਸਮਾਨ ਤੋਂ ਹੇਠਾਂ ਉਤਰੀ। ਅਮਰੀਆ ਤਹਿਸੀਲ ਖੇਤਰ ਦੇ ਪਿੰਡ ਚਕਾ 'ਚ ਲਾਲਤਾ ਪ੍ਰਸਾਦ ਦੇ ਪੁੱਤ ਰਾਜੇਸ਼ ਸ਼ਰਮਾ ਆਪਣੀ ਪਤਨੀ ਨੂੰ ਹੈਲੀਕਾਪਟਰ 'ਤੇ ਵਿਦਾ ਕਰਵਾ ਕੇ ਪਿੰਡ ਲਿਆਏ। ਇਸ ਨਾਲ ਇਹ ਵਿਆਹ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਪਿੰਡ ਵਾਸੀ ਲਾੜੇ ਦੀ ਸ਼ਲਾਘਾ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ : ਬੇਰਹਿਮ ਮਾਂ ਨੇ 4 ਧੀਆਂ ਦਾ ਗਲ਼ਾ ਵੱਢ ਉਤਾਰਿਆ ਮੌਤ ਦੇ ਘਾਟ

ਵੱਡੀ ਗਿਣਤੀ 'ਚ ਪਿੰਡ ਦੇ ਲੋਕ ਰਾਜੇਸ਼ ਸ਼ਰਮਾ ਦੀ ਹੈਲੀਕਾਪਟਰ ਤੋਂ ਆਈ ਲਾੜੀ ਨੂੰ ਦੇਖਣ ਲਈ ਹੈਲੀਪੈਡ ਦੇ ਚਾਰੇ ਪਾਸੇ ਇਕੱਠੇ ਹੋ ਗਏ। ਰਾਜੇਸ਼ ਸ਼ਰਮਾ ਦਾ ਵਿਆਹ ਬਰੇਲੀ ਜ਼ਿਲ੍ਹੇ ਦੇ ਪਿੰਡ ਭੀਲਵਾੜਾ ਪਿਪਰੀਆ ਵਾਸੀ ਪ੍ਰਕਾਸ਼ ਸ਼ਰਮਾ ਦੀ ਧੀ ਸੋਨੀ ਸ਼ਰਮਾ ਨਾਲ ਹੋਇਆ ਹੈ। ਵਿਆਹ ਤੋਂ ਪਹਿਲਾਂ ਲਾੜੀ ਨੇ ਹੈਲੀਕਾਪਟਰ 'ਤੇ ਵਿਦਾਈ ਦੀ ਇੱਛਾ ਜਤਾਈ ਸੀ। ਇਸ ਤੋਂ ਬਾਅਦ ਲਾੜੀ ਦੀ ਇੱਛਾ ਨੂੰ ਪੂਰਾ ਕਰਨ ਲਈ ਲਾੜੇ ਨੇ ਸਾਰਾ ਪ੍ਰਬੰਧ ਕੀਤਾ ਅਤੇ ਉਸ ਦੀ ਵਿਦਾਈ ਕਰਵਾਈ। ਮੁੰਡੇ ਨੇ ਮੀਡੀਆ ਨੂੰ ਦੱਸਿਆ ਵਿਆਹ ਤੈਅ ਹੋਣ ਦੇ ਬਾਅਦ ਤੋਂ ਹੀ ਇਸ ਨੂੰ ਯਾਦਗਾਰੀ ਬਣਾਉਣਾ ਚਾਅ ਰਹੇ ਸਨ। ਇਸ ਲਈ ਕੁਝ ਖਾਸ ਕਰਨ ਦਾ ਫੈਸਲਾ ਲਿਆ। 5 ਸੀਟਾਂ ਵਾਲੇ ਹੈਲੀਕਾਪਟਰ 'ਚ ਮੈਂ ਆਪਣੀ ਪਤਨੀ ਅਤੇ ਮਾਤਾ-ਪਿਤਾ ਨਾਲ ਵਿਆਹ ਕਰਵਾ ਕੇ ਆਇਆ।

ਇਹ ਵੀ ਪੜ੍ਹੋ : ਕਿਸਾਨ ਅੰਦਲੋਨ ਕਾਰਨ ਲੱਗਾ ਜਾਮ, ਘੋੜੀ ਛੱਡ ਪੈਦਲ ਹੀ ਬਰਾਤ ਲੈ ਕੇ ਨਿਕਲਿਆ ਲਾੜਾ (ਤਸਵੀਰਾਂ)


author

DIsha

Content Editor

Related News