ਭੋਪਾਲ ਏਅਰਪੋਰਟ ''ਤੇ ਸਿਰਫਿਰੇ ਨੇ ਹੈਲੀਕਾਪਟਰ ''ਚ ਕੀਤੀ ਭੰਨਤੋਡ਼

02/02/2020 11:38:24 PM

ਭੋਪਾਲ - ਭਾਰੀ ਸੁਰੱਖਿਆ ਵਿਵਸਥਾ ਵਿਚ ਸੰਨ੍ਹ ਲਗਾਉਂਦੇ ਹੋਏ 25 ਸਾਲਾ ਇਕ ਵਿਅਕਤੀ ਐਤਵਾਰ ਨੂੰ ਰਾਜਾ ਭੋਜ ਹਵਾਈ ਅੱਡੇ ਵਿਚ ਮੱਧ ਪ੍ਰਦੇਸ਼ ਸਰਕਾਰ ਦੇ ਹੈਂਗਰ (ਜਹਾਜ਼, ਹੈਲੀਕਾਪਟਰ ਖਡ਼੍ਹਾ ਕਰਨ ਵਾਲੀ ਥਾਂ) ਵਿਚ ਦਾਖਲ ਹੋਇਆ ਅਤੇ ਇਕ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਾ ਦਿੱਤਾ। ਇਸ ਤੋਂ ਬਾਅਦ ਉਸ ਨੇ ਹਵਾਈ ਅੱਡਾ 'ਤੇ ਉਡਾਣ ਭਰਨ ਨੂੰ ਤਿਆਰ ਸਪਾਈਸ ਜੈੱਟ ਦੇ ਇਕ ਜਹਾਜ਼ ਦੇ ਅੱਗੇ ਖਡ਼੍ਹਾ ਹੋ ਕੇ ਉਸ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ। ਹਾਲਾਂਕਿ, ਬਾਅਦ ਵਿਚ ਉਸ ਨੂੰ ਫੱਡ਼ ਲਿਆ ਗਿਆ ਅਤੇ ਕਰੀਬ ਇਕ ਘੰਟੇ ਤੋਂ ਬਾਅਦ ਜਹਾਜ਼ ਨੇ ਉਦੈਪੁਰ ਲਈ ਉਡਾਣ ਭਰੀ।

PunjabKesari

ਰਾਜਾ ਭਜੋ ਹਵਾਈ ਅੱਡੇ 'ਤੇ ਤੈਨਾਤ ਸੀ. ਆਈ. ਐਸ. ਐਫ. ਦੇ ਡਿਪਟੀ ਕਮਾਂਡੈਂਟ ਵਰਿੰਦਰ ਸਿੰਘ ਨੇ ਦੱਸਿਆ ਕਿ, ਯੋਗੇਸ਼ ਤਿ੍ਰਪਾਠੀ ਨਾਂ ਦਾ ਇਕ ਵਿਅਕਤੀ ਸਟੇਟ ਹੈਂਗਰ ਵਿਚ ਦਾਖਲ ਹੋਇਆ। ਉਸ ਨੇ ਪਹਿਲਾਂ ਪਾਰਕਿੰਗ-ਬੇਅ 'ਤੇ ਹੈਲੀਕਾਪਟਰ ਵਿਚ ਭੰਨਤੋਡ਼ ਕੀਤੀ। ਉਹ ਕਰੀਬ 25 ਸਾਲ ਦਾ ਹੈ ਅਤੇ ਸਥਾਨਕ ਨਿਵਾਸੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਰਾਜਾ ਭੋਜ ਹਵਾਈ ਅੱਡੇ 'ਤੇ ਅਪ੍ਰੋਨ ਵਿਚ ਚਲਾ ਗਿਆ ਅਤੇ ਉਦੈਪੁਰ ਲਈ ਉਡਾਣ ਭਰਨ ਲਈ ਤਿਆਰ ਸਪਾਈਸ ਜੈੱਟ ਜਹਾਜ਼ ਸਾਹਮਣੇ ਖਡ਼੍ਹਾ ਹੋ ਗਿਆ ਪਰ ਉਸ ਨੂੰ ਫੱਡ਼ ਲਿਆ ਗਿਆ। ਸਿੰਘ ਨੇ ਦੱਸਿਆ ਕਿ ਸਪਾਈਸ ਜੈੱਟ ਦੇ ਇਸ ਜਹਾਜ਼ ਵਿਚ 46 ਯਾਤਰੀ ਸਵਾਰ ਸਨ। ਉਨ੍ਹਾਂ ਆਖਿਆ ਕਿ ਇਸ ਘਟਨਾ ਤੋਂ ਬਾਅਦ ਸਪਾਈਟ ਜੈੱਟ ਦੇ ਇਸ ਜਹਾਜ਼ ਨੇ ਕਰੀਬ 1 ਘੰਟੇ ਦੀ ਦੇਰੀ ਤੋਂ ਉਦੈਪੁਰ ਲਈ ਉਡਾਣ ਭਰੀ। ਉਨ੍ਹਾਂ ਆਖਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਵਿਅਕਤੀ ਮਾਨਸਿਕ ਰੂਪ ਤੋਂ ਪਰੇਸ਼ਾਨ ਹੈ। ਉਹ ਜ਼ੋਰ-ਸ਼ੋਰ ਨਾਲ ਚੀਕ ਰਿਹਾ ਸੀ ਕਿ ਉਹ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਉਹ ਕਹਿ ਰਿਹਾ ਸੀ ਕਿ ਮੈਂ ਕਮਾਂਡੋ ਹਾਂ ਅਤੇ ਆਪਣੇ ਸਕਿੱਲ ਦਿਖਾ ਰਿਹਾ ਹਾਂ। ਸਿੰਘ ਨੇ ਦੱਸਿਆ ਕਿ ਸੀ. ਆਈ. ਐਸ. ਐਫ. ਨੇ ਬਾਅਦ ਵਿਚ ਇਸ ਵਿਅਕਤੀ ਨੂੰ ਭੋਪਾਲ ਪੁਲਸ ਹਵਾਲੇ ਕਰ ਦਿੱਤਾ।


Khushdeep Jassi

Content Editor

Related News