ਉੱਡਦੇ-ਉੱਡਦੇ ਹੈਲੀਕਾਪਟਰ ''ਚ ਆ ਗਈ ਖਰਾਬੀ ! ਪਾਲਘਰ ਦੇ ਸਕੂਲ ਦੀ ਗ੍ਰਾਊਂਡ ''ਚ ਹੋਈ ਐਮਰਜੈਂਸੀ ਲੈਂਡਿੰਗ

Wednesday, Feb 11, 2026 - 11:38 AM (IST)

ਉੱਡਦੇ-ਉੱਡਦੇ ਹੈਲੀਕਾਪਟਰ ''ਚ ਆ ਗਈ ਖਰਾਬੀ ! ਪਾਲਘਰ ਦੇ ਸਕੂਲ ਦੀ ਗ੍ਰਾਊਂਡ ''ਚ ਹੋਈ ਐਮਰਜੈਂਸੀ ਲੈਂਡਿੰਗ

ਮੁੰਬਈ- ਮਹਾਰਾਸ਼ਟਰ 'ਚ ਸਿਖਲਾਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਇਕ ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਪਾਲਘਰ ਜ਼ਿਲ੍ਹਾ ਸਥਿਤ ਇਕ ਸਕੂਲ ਦੇ ਮੈਦਾਨ 'ਚ ਐਮਰਜੈਂਸੀ ਸਥਿਤੀ 'ਚ ਉਸ ਨੂੰ ਉਤਾਰਨਾ ਪਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਮੁੰਬਈ ਦੇ ਜੁਹੂ ਤੋਂ ਗੁਜਰਾਤ ਦੇ ਸੂਰਤ ਜਾ ਰਿਹਾ ਸੀ, ਜਿਸ 'ਚ ਮੁੱਖ ਪਾਇਲਟ, ਇਕ ਟਰੇਨੀ ਪਾਇਲਟ ਅਤੇ ਇਕ ਤਕਨੀਕੀ ਇੰਜੀਨੀਅਰ ਸਮੇਤ ਚਾਲਕ ਦਲ ਦੇ 4 ਮੈਂਬਰ ਸਵਾਰ ਸਨ। 

ਹੈਲੀਕਾਪਟਰ ਦੇ ਸਫਾਲੇ ਪਿੰਡ ਦੇ ਉੱਪਰੋਂ ਉਡਾਣ ਭਰਦੇ ਸਮੇਂ ਮੰਗਲਵਾਰ ਨੂੰ ਪਾਇਲਟ ਨੂੰ ਇਕ ਤਕਨੀਕੀ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਖੁੱਲ੍ਹੇ ਮੈਦਾਨ 'ਚ ਐਮਰਜੈਂਸੀ ਸਥਿਤੀ 'ਚ ਹੈਲੀਕਾਪਟਰ ਨੂੰ ਉਤਾਰਨ ਦਾ ਫ਼ੈਸਲਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੁਪਹਿਰ ਕਰੀਬ 12.30 ਵਜੇ ਇਲਾਕੇ ਦੇ ਵਿਦਿਆ ਵੈਭਵ ਹਾਈ ਸਕੂਲ ਦੇ ਮੈਦਾਨ 'ਚ ਉਤਾਰਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News