ਪਹਾੜਾਂ 'ਤੇ ਭਾਰੀ ਬਰਫਬਾਰੀ ਅਤੇ ਦਿੱਲੀ-NCR 'ਚ ਬਾਰਿਸ਼, ਏਅਰ ਇੰਡੀਆ ਦੀਆਂ ਫਲਾਈਟਾਂ ਰੱਦ

12/13/2019 9:29:46 AM

ਨਵੀਂ ਦਿੱਲੀ—ਦਿੱਲੀ-ਐੱਨ.ਸੀ.ਆਰ ਸਮੇਤ ਭਾਰਤ ਦੇ ਕਈ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਮੌਸਮ ਬਦਲ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਿੱਥੇ ਇੱਕ ਪਾਸੇ ਦਿੱਲੀ-ਐੱਨ.ਸੀ.ਆਰ, ਪੰਜਾਬ, ਉਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਉੱਥੇ ਦੂਜੇ ਪਾਸੇ ਪਹਾੜਾਂ 'ਤੇ ਭਾਰੀ ਬਰਫਬਾਰੀ ਹੋ ਰਹੀ ਹੈ। ਕਈ ਸੂਬਿਆਂ 'ਚ ਗੜ੍ਹੇ ਪੈਣ ਦੀ ਜਾਣਕਾਰੀ ਮਿਲੀ ਹੈ।

ਦੱਸ ਦੇਈਏ ਕਿ ਦਿੱਲੀ-ਐੱਨ.ਸੀ.ਆਰ. 'ਚ ਵੀਰਵਾਰ ਨੂੰ ਵੀ ਕਾਫੀ ਬਾਰਿਸ਼ ਹੋਈ ਅਤੇ ਅੱਜ ਵੀ ਜਾਰੀ ਹੈ। ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਏਅਰ ਇੰਡੀਆਂ ਨੇ ਆਪਣੀਆਂ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਦਿੱਲੀ 'ਚ ਭਾਰੀ ਬਾਰਿਸ਼ ਕਾਰਨ ਇਨ੍ਹਾਂ ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ ਹੈ। ਗ੍ਰੇਟਰ ਨੋਇਡਾ ਦੇ ਕਈ ਇਲਾਕਿਆਂ 'ਚ ਗੜੇ ਪੈਣ ਦੀ ਵੀ ਜਾਣਕਾਰੀ ਮਿਲੀ ਹੈ। ਭਾਰੀ ਬਾਰਿਸ਼ ਤੋਂ ਬਾਅਦ ਦਿੱਲੀ ਅਤੇ ਨੋਇਡਾ 'ਚ ਤਾਪਮਾਨ 'ਚ ਕਾਫੀ ਹੇਠਾ ਆ ਗਿਆ ਹੈ। ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਬਾਵਜੂਦ ਦਿੱਲੀ ਦੀ ਹਵਾ ਹੁਣ ਵੀ 'ਕਾਫੀ ਗੰਭੀਰ' ਬਣੀ ਹੋਈ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਦੀ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ।

ਦੱਸਣਯੋਗ ਹੈ ਕਿ ਉਤਰਾਖੰਡ 'ਚ ਵੀਰਵਾਰ ਨੂੰ ਇਸ ਸੀਜ਼ਨ ਦੀ ਭਾਰੀ ਬਰਫਬਾਰੀ ਹੋਈ, ਜਿਸ ਨਾਲ ਪੂਰਾ ਸੂਬਾ ਸ਼ੀਤਲਹਿਰ ਦੀ ਚਪੇਟ 'ਚ ਆ ਗਿਆ ਹੈ। ਹਿਮਾਲਿਆ ਖੇਤਰ 'ਚ ਬੁੱਧਵਾਰ ਰਾਤ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ, ਜਿਸ ਤੋਂ ਕੇਦਾਰਨਾਥ ਅਤੇ ਬਦਰੀਨਾਥ ਮੰਦਰ ਸਮੇਤ ਕਈ ਇਲਾਕਿਆਂ ਬਰਫ ਦੀ ਚਾਦਰ ਨਾਲ ਢੱਕੇ ਗਏ। ਕਸ਼ਮੀਰ ਅਤੇ ਸ਼ਿਮਲਾ 'ਚ ਵੀ ਬਰਫਬਾਰੀ  ਦੀ ਜਾਣਕਾਰੀ ਮਿਲੀ ਹੈ।


Iqbalkaur

Content Editor

Related News