ਹਿਮਾਚਲ ''ਚ ਕੱਲ੍ਹ ਫਿਰ ਹੋਵੇਗੀ ਭਾਰੀ ਬਰਫਬਾਰੀ
Monday, Feb 25, 2019 - 02:15 PM (IST)

ਸ਼ਿਮਲਾ (ਭਾਸ਼ਾ)— ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਮੰਗਲਵਾਰ ਨੂੰ ਭਾਰੀ ਬਰਫਬਾਰੀ ਅਤੇ ਮੀਂਹ ਪੈਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਮੌਸਮ ਵਿਭਾਗ ਨੇ ਅਨੁਮਾਨ ਲਾਇਆ ਹੈ ਕਿ ਸੂਬੇ ਦੇ ਉੱਚਾਈ ਅਤੇ ਮੱਧ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਅਤੇ ਹੇਠਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ 26 ਫਰਵਰੀ ਨੂੰ ਭਾਰੀ ਮੀਂਹ ਪਵੇਗਾ। ਲਾਹੌਲ-ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਅਤੇ ਕਿੰਨੌਰ ਦੇ ਕਲਪਾ ਵਿਚ ਐਤਵਾਰ ਸ਼ਾਮ ਸਾਢੇ 5 ਵਜੇ ਤੋਂ ਸੋਮਵਾਰ ਸਵੇਰੇ ਸਾਢੇ 6 ਵਜੇ ਤਕ 2 ਅਤੇ 9 ਸੈਂਟੀਮੀਟਰ ਬਰਫਬਾਰੀ ਹੋਈ।
ਮੌਸਮ ਵਿਭਾਗ ਨੇ ਕਿਹਾ ਕਿ ਘੱਟ ਤੋਂ ਘੱਟ ਤਾਪਮਾਨ ਵਿਚ ਸੋਮਵਾਰ ਨੂੰ ਮਾਮੂਲੀ ਵਾਧਾ ਹੋਇਆ। ਕੇਲਾਂਗ ਸੂਬੇ ਵਿਚ ਲਗਾਤਾਰ ਸਭ ਤੋਂ ਠੰਡਾ ਸਥਾਨ ਬਣਿਆ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 0 ਤੋਂ 9 ਡਿਗਰੀ ਸੈਲਸੀਅਸ ਘੱਟ ਰਿਹਾ। ਉੱਥੇ ਹੀ ਕਲਪਾ ਵਿਚ ਇਹ 0 ਤੋਂ 5 ਡਿਗਰੀ ਸੈਲਸੀਅਸ ਹੇਠਾਂ ਰਿਹਾ। ਰਾਜਧਾਨੀ ਸ਼ਿਮਲਾ ਵਿਚ ਘੱਟ ਤੋਂ ਘੱਟ ਤਾਪਮਾਨ 2.1, ਡਲਹੌਜੀ 'ਚ 0.8 ਅਤੇ ਸੋਲਨ ਵਿਚ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।