ਕੱਢ ਲਓ ਮੋਟੀਆਂ-ਮੋਟੀਆਂ ਜੈਕਟਾਂ ! ਪਹਾੜੀ ਖੇਤਰਾਂ 'ਚ ਬਰਫਬਾਰੀ ਮਗਰੋਂ ਮੌਸਮ ਵਿਭਾਗ ਨੇ ਜਾਰੀ ਕੀਤਾ Alert

Saturday, Nov 01, 2025 - 04:29 PM (IST)

ਕੱਢ ਲਓ ਮੋਟੀਆਂ-ਮੋਟੀਆਂ ਜੈਕਟਾਂ ! ਪਹਾੜੀ ਖੇਤਰਾਂ 'ਚ ਬਰਫਬਾਰੀ ਮਗਰੋਂ ਮੌਸਮ ਵਿਭਾਗ ਨੇ ਜਾਰੀ ਕੀਤਾ Alert

ਗੰਗਟੋਕ (ਏਜੰਸੀ)- ਭਾਰਤ-ਚੀਨ ਸਰਹੱਦ ਦੇ ਉੱਪਰਲੇ ਹਿੱਸਿਆਂ ਖਾਸ ਕਰ ਕੇ ਨਾਥੂਲਾ ਦੱਰੇ ਦੇ ਆਲੇ-ਦੁਆਲੇ ਸ਼ੁੱਕਰਵਾਰ ਤਾਜ਼ਾ ਬਰਫ਼ਬਾਰੀ ਹੋਈ, ਜਿਸ ਕਾਰਨ ਸਿੱਕਮ ’ਚ ਤਾਪਮਾਨ ’ਚ ਭਾਰੀ ਗਿਰਾਵਟ ਆਈ। ਸੂਬੇ ਦੇ ਕਈ ਉਚਾਈ ਵਾਲੇ ਖੇਤਰਾਂ ’ਚ ਪਾਰਾ ਜ਼ੀਰੋ ਤੋਂ ਵੀ ਹੇਠਾਂ ਡਿੱਗ ਗਿਆ। ਬਰਫਬਾਰੀ ਹੋਣ ਕਾਰਨ ਸੜਕੀ ਆਵਾਜਾਈ ’ਚ ਵਿਘਨ ਪਿਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਆਇਆ Heart Attack ! ਮਨੋਰੰਜਨ ਜਗਤ 'ਚ ਫੈਲੀ ਸੋਗ ਦੀ ਲਹਿਰ

ਭਾਰਤੀ ਮੌਸਮ ਵਿਭਾਗ ਅਨੁਸਾਰ ਸਵੇਰ ਤੋਂ ਹੀ ਨਾਥੂਲਾ, ਕੁਪ ਤੇ ਸੋਮਗੋ ਝੀਲ ਦੇ ਖੇਤਰਾਂ ’ਚ ਭਾਰੀ ਤੋਂ ਬਹੁਤ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ। ਵਿਭਾਗ ਨੇ ਸਿੱਕਮ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ 24 ਘੰਟਿਆਂ ਲਈ ਖਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਸੈਲਾਨੀਆਂ ਤੇ ਟਰਾਂਸਪੋਰਟ ਆਪਰੇਟਰਾਂ ਨੂੰ ਉਚਾਈ ਵਾਲੇ ਖੇਤਰਾਂ ’ਚ ਸਫਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਬਰਫ਼ ਕਾਰਨ ਸੜਕਾਂ ’ਤੇ ਫਿਸਲਣ ਵੱਧ ਗਈ ਹੈ। ਸਰਹੱਦੀ ਸੜਕ ਸੰਗਠਨ ਦੀਆਂ ਟੀਮਾਂ ਸੜਕਾਂ ਤੋਂ ਬਰਫ਼ ਹਟਾਉਣ ਤੇ ਜ਼ਰੂਰੀ ਸੰਪਰਕ ਬਹਾਲ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਸੂਬਾ ਸਰਕਾਰ ਨੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਵੀ ਅਲਰਟ ’ਤੇ ਰੱਖਿਆ ਹੈ।

ਇਹ ਵੀ ਪੜ੍ਹੋ: 'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ

ਅਧਿਕਾਰੀਆਂ ਨੇ ਦੱਸਿਆ ਕਿ ਨਾਥੂਲਾ ਖੇਤਰ ’ਚ ਮੌਸਮ ਦੀ ਸਭ ਤੋਂ ਪਹਿਲੀ ਤੇ ਭਾਰੀ ਬਰਫ਼ਬਾਰੀ ਹੋਈ ਹੈ। ਇਸ ਕਾਰਨ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ’ਚ ‘ਪੱਛਮੀ ਗੜਬੜੀ’ ਦੇ ਸਰਗਰਮ ਹੋਣ ਨਾਲ ਮੌਸਮ ਬਦਲ ਸਕਦਾ ਹੈ। ਸੂਬੇ ਦੇ ਕਈ ਹਿੱਸਿਆਂ ’ਚ 2 ਦਿਨਾਂ ਤੱਕ ਮੀਂਹ ਪੈਣ ਤੇ ਬਰਫ਼ਬਾਰੀ ਹੋਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 3 ਨਵੰਬਰ ਤੋਂ ਪੱਛਮੀ ਹਿਮਾਲਿਆਈ ਖੇਤਰ ’ਚ ਇਕ ਨਵੀਂ ਪੱਛਮੀ ਗੜਬੜ ਸ਼ੁਰੂ ਹੋ ਸਕਦੀ ਹੈ। 4 ਤੇ 5 ਨਵੰਬਰ ਨੂੰ ਹਲਕੀ ਵਰਖਾ ਅਤੇ ਬਰਫ਼ਬਾਰੀ ਦੀ ਉਮੀਦ ਹੈ। ਚੰਬਾ, ਕਾਂਗੜਾ, ਕੁੱਲੂ ਤੇ ਲਾਹੌਲ-ਸਪਿਤੀ ’ਚ ਮੀਂਹ ਅਤੇ ਬਰਫ਼ਬਾਰੀ ਸੰਭਵ ਹੈ।

ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ 7 ਸਾਲ ਜੇਲ੍ਹ ਕੱਟਣ ਵਾਲਾ ਬਾਲੀਵੁੱਡ ਸੁਪਰਸਟਾਰ ਹੁਣ ਵਿਦੇਸ਼ 'ਚ ਵੇਚ ਰਿਹਾ ਕੱਪੜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News