ਸੈਰ-ਸਪਾਟੇ ਦੇ ਸ਼ੌਕੀਨ ਰੱਖਣ ਧਿਆਨ! ਬਰਫਬਾਰੀ ਕਾਰਨ ਇਸ ਇਲਾਕੇ 'ਚ ਜਾਰੀ ਹੋਇਆ High Alert
Sunday, Jan 05, 2025 - 03:50 PM (IST)
ਕੁਪਵਾੜਾ (ਮੀਰ ਆਫਤਾਬ) : ਕੁਪਵਾੜਾ ਜ਼ਿਲੇ 'ਚ ਅੱਜ ਦੁਪਹਿਰ ਤੋਂ ਭਾਰੀ ਬਰਫਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਤਾਪਮਾਨ 'ਚ ਭਾਰੀ ਗਿਰਾਵਟ ਆਈ। ਲਗਾਤਾਰ ਬਰਫ਼ਬਾਰੀ ਕਾਰਨ ਖੇਤਰ ਵਿੱਚ ਆਵਾਜਾਈ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਸਥਾਨਕ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਹਾਈਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਬਿਨਾ ਮੌਸਮ ਦੀ ਜਾਣਕਾਰੀ ਲਏ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : OYO ਹੁਣ ਨਹੀਂ ਦੇਵੇਗਾ Unmarried Couples ਨੂੰ ਰੂਮ, ਲਾਗੂ ਹੋ ਗਿਆ ਨਵਾਂ ਨਿਯਮ
ਉਡਾਣਾਂ ਹੋਈਆਂ ਪ੍ਰਭਾਵਿਤ
ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ 'ਚ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਸ਼੍ਰੀਨਗਰ ਹਵਾਈ ਅੱਡੇ 'ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਸ਼੍ਰੀਨਗਰ ਸਮੇਤ ਕਸ਼ਮੀਰ 'ਚ ਸੰਘਣੀ ਧੁੰਦ ਛਾਈ ਰਹੀ। ਉਨ੍ਹਾਂ ਕਿਹਾ ਕਿ ਧੁੰਦ ਕਾਰਨ ਖਰਾਬ ਵਜ਼ੀਬਿਲਟੀ ਕਾਰਨ ਹਵਾਈ ਅੱਡੇ 'ਤੇ ਕੰਮਕਾਜ ਪ੍ਰਭਾਵਿਤ ਹੋਇਆ ਹੈ ਅਤੇ ਸਵੇਰ ਦੀਆਂ ਸਾਰੀਆਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : 2015 ਦੇ ਮੁਕਾਬਲੇ ਵਿੱਤੀ ਸਾਲ 2023 'ਚ ਖਿਡੌਣਾ ਖੇਤਰ ਦੀ ਬਰਾਮਦ 'ਚ 239 ਫੀਸਦੀ ਦਾ ਵਾਧਾ
ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ ਹਵਾਈ ਅੱਡੇ 'ਤੇ ਖਰਾਬ ਵਜ਼ੀਬਿਲਟੀ ਕਾਰਨ ਹੁਣ ਤੱਕ ਕੋਈ ਵੀ ਉਡਾਣ ਨਹੀਂ ਪਹੁੰਚੀ ਹੈ ਅਤੇ ਨਾ ਹੀ ਰਵਾਨਾ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਵਿਜ਼ੀਬਿਲਟੀ ਵਿਚ ਸੁਧਾਰ ਹੋਣ ਤੱਕ ਸਾਰੀਆਂ ਏਅਰਲਾਈਨਾਂ ਨੇ ਆਪਣੀਆਂ ਸਵੇਰ ਦੀਆਂ ਉਡਾਣਾਂ 'ਚ ਫੇਰਬਦਲ ਕਰ ਦਿੱਤਾ ਹੈ। ਸ਼੍ਰੀਨਗਰ ਹਵਾਈ ਅੱਡੇ 'ਤੇ ਧੁੰਦ ਕਾਰਨ ਹਵਾਈ ਆਵਾਜਾਈ ਲਗਾਤਾਰ ਦੂਜੇ ਦਿਨ ਵੀ ਪ੍ਰਭਾਵਿਤ ਰਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e