ਆਫ ਦਿ ਰਿਕਾਰਡ : ਬਿਹਾਰ ’ਚ ਭਾਰੀ ਸ਼ਸ਼ੋਪੰਜ

Friday, Feb 03, 2023 - 12:14 PM (IST)

ਆਫ ਦਿ ਰਿਕਾਰਡ : ਬਿਹਾਰ ’ਚ ਭਾਰੀ ਸ਼ਸ਼ੋਪੰਜ

ਨਵੀਂ ਦਿੱਲੀ– ਬਿਹਾਰ ਦੇ 3 ਘਟਨਾਕ੍ਰਮ ਗੌਰ ਨਾਲ ਦੇਖਣ ਲਾਇਕ ਹਨ : ਇਕ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਲੋਜਪਾ (ਰਾਮਵਿਲਾਸ ਪਾਸਵਾਨ) ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ, ਦੂਜਾ ਜਨਤਾ ਦਲ (ਯੂ) ਦੇ ਸੰਸਦੀ ਬੋਰਡ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਵੱਲੋਂ ਨਿਤੀਸ਼ ਕੁਮਾਰ ਵਿਰੁੱਧ ਬਗਾਵਤ ਦਾ ਬਿਗੁਲ ਵਜਾਉਣਾ ਅਤੇ ਤੀਜਾ ਇਹ ਕਿ ਬਿਹਾਰ ਭਾਜਪਾ ਦੇ ਨੇਤਾਵਾਂ ਨੇ ਅਚਾਨਕ ਨਿਤੀਸ਼ ਕੁਮਾਰ ਵਿਰੁੱਧ ਚੁੱਪ ਧਾਰਣ ਤੋਂ ਬਾਅਦ ਜਦ (ਯੂ) ਦੇ ਨਾਲ ‘ਕੋਈ ਸਬੰਧ ਨਹੀਂ’ ਦਾ ਐਲਾਨ ਕੀਤਾ।

ਤਾਬੂਤ ’ਚ ਆਖਰੀ ਕਿੱਲ ਉਦੋਂ ਲੱਗੀ ਜਦੋਂ ਜਨਤਾ ਦਲ (ਯੂ) ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ’ਚ ਹਿੱਸਾ ਲੈਣ ਲਈ ਸ਼੍ਰੀਨਗਰ ਨਾ ਜਾਣ ਦਾ ਫੈਸਲਾ ਕੀਤਾ। ਇਸ ਦੀ ਬਜਾਏ ਜਦ (ਯੂ) ਦੇ ਨੇਤਾ ਇਕ ਕਦਮ ਅੱਗੇ ਵੱਧ ਗਏ ਅਤੇ ਐਲਾਨ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਅੰਦਰੂਨੀ ਪ੍ਰੋਗਰਾਮ ਦੇ ਰੂਪ ’ਚ ਉਥੇ ਕਿਉਂ ਜਾਣ। ਸਿਆਸੀ ਪੰਡਿਤ ਇਸ ਗੱਲ ਤੋਂ ਹੈਰਾਨ ਹਨ ਕਿ ਨਿਤੀਸ਼ ਕੁਮਾਰ ਭਾਜਪਾ ਨੂੰ ਛੱਡ ਕੇ ਆਰਾਮ ਨਾਲ ਸੱਤਾ ’ਚ ਬਣੇ ਰਹਿਣ ਲਈ ਕਾਂਗਰਸ ਤੇ ਰਾਜਦ ਨਾਲ ਹੱਥ ਮਿਲਾਉਣ ਤੋਂ ਬਾਅਦ ਕੀ ਕਰ ਰਹੇ ਹਨ। ਇਸ ਦੌਰਾਨ ਭਾਜਪਾ ਮੌਕੇ ਦੀ ਭਾਲ ’ਚ ਹੈ ਅਤੇ ਲੋਕ ਸਭਾ ਚੋਣਾਂ ਨੇੜੇ ਆਉਣ ’ਤੇ ਕੁਝ ਦਲ-ਬਦਲ ਕਰਵਾ ਸਕਦੀ ਹੈ।

ਚਿਰਾਗ ਪਾਸਵਾਨ ਪ੍ਰਤੀ ਕੇਂਦਰ ਦੀ ਨਰਮੀ ਅਤੇ ਪਾਰਸ ਪਾਸਵਾਨ ਨੂੰ ਰਾਜਪਾਲ ਦੇ ਰੂਪ ’ਚ ਭੇਜਣ ਦੀ ਪੇਸ਼ਕਸ਼ ਲੋਜਪਾ ਦੇ 2 ਧੜਿਆਂ ’ਚ ਏਕਤਾ ਲਿਆਉਣ ਦੇ ਭਾਜਪਾ ਦੇ ਵੱਡੇ ਗੇਮ ਪਲਾਨ ਦਾ ਹਿੱਸਾ ਹੋ ਸਕਦੀ ਹੈ। ਚਿਰਾਗ ਪਾਸਵਾਨ ਇਕ ਗਤੀਸ਼ੀਲ ਨੇਤਾ ਦੇ ਰੂਪ ’ਚ ਉਭਰੇ ਹਨ। ਭਾਜਪਾ ਨੂੰ ਬਿਹਾਰ ਦੇ 6 ਫੀਸਦੀ ਪਾਸੀ ਵੋਟ ਚਾਹੀਦੇ ਹਨ। 2024 ਦੀਆਂ ਚੋਣਾਂ ਨੂੰ ਦੇਖਦੇ ਹੋਏ ਭਗਵਾ ਪਾਰਟੀ ਪਾਸਵਾਨ ਨੂੰ ਨਿਤੀਸ਼ ਵਿਰੁੱਧ ਇਸਤੇਮਾਲ ਕਰਨ ਅਤੇ ਛੇਤੀ ਹੀ ਲੋਜਪਾ ਦੇ 2 ਧੜਿਆਂ ਨੂੰ ਇਕਜੁੱਟ ਕਰਨ ਦੀ ਯੋਜਨਾ ਬਣਾ ਰਹੀ ਹੈ।

ਉਪੇਂਦਰ ਕੁਸ਼ਵਾਹਾ ਨੂੰ ਵੀ ਲੁਭਾਇਆ ਜਾ ਰਿਹਾ ਹੈ, ਹਾਲਾਂਕਿ ਉਹ ਉੱਪ ਮੁੱਖ ਮੰਤਰੀ ਦਾ ਅਹੁਦਾ ਚਾਹੁੰਦੇ ਹਨ ਪਰ ਨਿਤੀਸ਼ ਇਸ ’ਚ ਦੇਰ ਕਰ ਰਹੇ ਹਨ ਅਤੇ ਇਸ ਤੋਂ ਉਹ ਨਾਰਾਜ਼ ਹਨ। ਬਦਲ ਦੇ ਤੌਰ ’ਤੇ ਕੁਸ਼ਵਾਹਾ ਕਦੇ ਵੀ ਭਾਜਪਾ ’ਚ ਜਾ ਸਕਦੇ ਹਨ। ਜੀਤਨ ਰਾਮ ਮਾਂਝੀ ਭਾਜਪਾ ਨਾਲ ਜੁੜ ਸਕਦੇ ਹਨ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਦੇ ਮੁਕੇਸ਼ ਸਹਾਨੀ, ਜੋ ਆਪਣੇ ਵਿਧਾਇਕਾਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪ੍ਰੇਸ਼ਾਨ ਹਨ, ਵੀ ਭਾਜਪਾ ’ਚ ਜਾ ਸਕਦੇ ਹਨ।


author

Rakesh

Content Editor

Related News