ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ

Monday, Dec 18, 2023 - 11:01 AM (IST)

ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ

ਚੇਨਈ- ਤਾਮਿਲਨਾਡੂ ਸਰਕਾਰ ਨੇ ਮੋਹਲੇਧਾਰ ਮੀਂਹ ਕਾਰਨ ਸੋਮਵਾਰ ਯਾਨੀ ਕਿ ਅੱਜ ਤਿਰੂਨੇਲਵੇਲੀ, ਥੂਥੁਕੁਡੀ, ਕੰਨਿਆਕੁਮਾਰੀ ਅਤੇ ਟੇਨਕਸੀ ਜ਼ਿਲ੍ਹਿਆਂ ਵਿਚ ਸਾਰੇ ਸਕੂਲਾਂ, ਕਾਲਜਾਂ, ਨਿੱਜੀ ਸੰਸਥਾਵਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਮੁਤਾਬਕ 18 ਦਸੰਬਰ ਨੂੰ ਤਾਮਿਲਨਾਡੂ, ਕੇਰਲ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-  ਸੰਸਦ ਸੁਰੱਖਿਆ 'ਚ ਕੋਤਾਹੀ ਦੀ ਘਟਨਾ 'ਤੇ PM ਮੋਦੀ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਗੱਲ

PunjabKesari

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੰਨਿਆਕੁਮਾਰੀ, ਤਿਰੂਨੇਲਵੇਲੀ ਅਤੇ ਥੂਥੂਕੁਡੀ ਵਿਚ ਇਕ ਜਾਂ ਦੋ ਥਾਵਾਂ 'ਤੇ ਮੋਹਲੇਧਾਰ ਮੀਂਹ ਦੀ ਸੰਭਾਵਨਾ ਹੈ। ਥੂਥੁਕੁਡੀ ਜ਼ਿਲ੍ਹੇ ਵਿਚ ਰਾਤ ਨੂੰ ਮੀਂਹ ਪੈਦਾ ਰਿਹਾ ਅਤੇ ਕੋਵਿਲਪੱਟੀ ਖੇਤਰ 'ਚ 40 ਝੀਲਾਂ ਪੂਰੀ ਤਰ੍ਹਾਂ ਭਰ ਗਈਆਂ ਹਨ। ਮੋਹਲੇਧਾਰ ਮੀਂਹ ਕਾਰਨ ਥੂਥੂਕੁੜੀ 'ਚ ਪਾਣੀ ਭਰ ਗਿਆ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ : ਪੁਲਸ ਨੇ ਸੜੇ ਹੋਏ ਫ਼ੋਨ ਦੇ ਟੁਕੜੇ ਰਾਜਸਥਾਨ ’ਚੋਂ ਕੀਤੇ ਬਰਾਮਦ

PunjabKesari

ਮੋਹਲੇਧਾਰ ਮੀਂਹ ਕਾਰਨ ਚੁਣੌਤੀਪੂਰਨ ਹਾਲਾਤ ਪੈਦਾ ਹੋ ਗਏ ਹਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਹੜ੍ਹ ਦੀਆਂ ਖ਼ਬਰਾਂ ਆ ਰਹੀਆਂ ਹਨ। ਥੂਥੂਕੁੜੀ ਜ਼ਿਲ੍ਹੇ ਵਿਚ ਐਤਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਕੋਵਿਲਪੱਟੀ, ਏਟਾਯਾਪੁਰਮ, ਵਿਲਾਥੀਕੁਲਮ, ਕਾਲੂਗੁਮਲਾਈ, ਕਯਾਥਰ, ਕਦੰਬੁਰ, ਵੇਂਬਰ, ਸੁਰਾਂਗੁੜੀ ਅਤੇ ਹੋਰ ਖੇਤਰ ਪ੍ਰਭਾਵਿਤ ਹੋਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਕੋਵਿਲਪੱਟੀ ਦੇ ਆਲੇ-ਦੁਆਲੇ ਨਦੀਆਂ ਅਤੇ ਝੀਲਾਂ ਪੂਰੀ ਸਮਰੱਥਾ 'ਤੇ ਪਹੁੰਚ ਗਈਆਂ ਹਨ, ਜਿਸ ਕਾਰਨ ਓਵਰਫਲੋਅ ਅਤੇ ਸੰਭਾਵਿਤ ਖ਼ਤਰੇ ਪੈਦਾ ਹੋ ਗਏ ਹਨ।

ਇਹ ਵੀ ਪੜ੍ਹੋ-  ਸਰਕਾਰ ਅੱਜ ਲੋਕ ਸਭਾ 'ਚ ਪੇਸ਼ ਕਰੇਗੀ ਦੂਰਸੰਚਾਰ ਬਿੱਲ 2023

PunjabKesari

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 18 ਦਸੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ, ਤਿਰੂਨੇਲਵੇਲੀ, ਥੂਥੂਕੁਡੀ, ਰਾਮਨਾਥਪੁਰਮ, ਪੁਡੂਕੋਟਈ ਅਤੇ ਤੰਜਾਵੁਰ ਜ਼ਿਲ੍ਹਿਆਂ ਵਿਚ ਇੱਕ ਜਾਂ ਦੋ ਥਾਵਾਂ 'ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 19 ਦਸੰਬਰ ਨੂੰ ਇਕ-ਦੋ ਥਾਵਾਂ 'ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 19 ਦਸੰਬਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਇਕ ਜਾਂ ਦੋ ਥਾਵਾਂ 'ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ 6ਵਾਂ ਦੋਸ਼ੀ ਮਹੇਸ਼ ਗ੍ਰਿਫ਼ਤਾਰ, 7 ਦਿਨ ਦੀ ਪੁਲਸ ਹਿਰਾਸਤ 'ਚ ਭੇਜਿਆ ਗਿਆ


PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News