ਬੰਗਾਲ ''ਚ ਭਾਰੀ ਬਾਰਿਸ਼ ਕਾਰਨ ਉਡਾਣ, ਟਰੇਨ ਸੇਵਾ ਪ੍ਰਭਾਵਿਤ, 3 ਜ਼ਖਮੀ

08/17/2019 9:13:48 PM

ਕੋਲਕਾਤਾ— ਦੱਖਣੀ ਬੰਗਾਲ ਤੇ ਕੋਲਕਾਤਾ 'ਚ ਮਾਨਸੂਨ ਦੀ ਭਾਰੀ ਬਾਰਿਸ਼ ਕਾਰਨ ਸ਼ਨੀਵਾਰ ਨੂੰ ਉਡਾਣ ਤੇ ਟਰੇਨ ਸੇਵਾ ਪ੍ਰਭਾਵਿਤ ਹੋਈ। ਇਸ ਦੌਰਾਨ ਹਾਦਸਿਆਂ 'ਚ ਤਿੰਨ ਲੋਕ ਜ਼ਖਮੀ ਹੋ ਗਏ। ਉੱਤਰ ਕੋਲਕਾਤਾ ਦੇ ਗਿਰੀਸ਼ ਪਾਰਕ ਇਲਾਕੇ 'ਚ ਸੜਕ 'ਤੇ ਪਾਣੀ ਇਕੱਠਾ ਹੋ ਜਾਣ ਕਾਰਨ ਇਕ ਮਿਨੀ ਟਰੱਕ ਇਕ ਕੰਟੇਨਰ ਨਾਲ ਜਾ ਟਕਰਾਈ, ਜਿਸ ਕਾਰਨ ਦੋ ਲੋਕ ਜ਼ਖਮੀ ਹੋ ਗਏ। ਉਥੇ ਹੀ ਪੂਰਬੀ ਕੋਲਕਾਤਾ ਦੇ ਟੰਗ੍ਰਾ ਇਲਾਕੇ 'ਚ ਛੱਤ ਢਹਿਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ।

ਏਅਰਪੋਰਟ ਅਧਿਕਾਰੀਆਂ ਮੁਤਾਬਕ ਖਰਾਬ ਮੌਸਮ ਕਾਰਨ ਸਵੇਰੇ ਪੰਜ ਵਜੇ ਤੋਂ 11:45 ਵਜੇ ਤਕ ਉਡਾਣ ਭਰਨ ਵਾਲੇ 24 ਜਹਾਜ਼ਾਂ 'ਚ ਦੇਰੀ ਹੋਈ। ਉਥੇ ਹੀ ਆਉਣ ਵਾਲੀਆਂ 14 ਉਡਾਣਾਂ 'ਚ ਦੇਰੀ ਹੋਈ। ਇਕ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਸਰਕੂਲਰ ਰੇਲ ਸੇਵਾ 10:40 ਵਜੇ ਪ੍ਰਿੰਸੇਪ ਘਾਟ ਤੇ ਬਾਗਬਾਜਾਰ ਵਿਚਾਲੇ ਰੋਕਣੀ ਪਈ, ਕਿਉਂਕਿ ਇਥੇ ਪਾਣੀ ਭਰ ਗਿਆ ਸੀ। ਪੂਰਬੀ ਰੇਲਵੇ ਦੇ ਈ.ਐੱਮ.ਯੂ. ਕਾਰਸੇਡ 'ਚ ਪਾਣੀ ਭਰ ਜਾਣ ਕਾਰਨ ਹਾਵੜਾ-ਵਰਧਮਾਨ ਮੇਨ ਲਾਈਨ 'ਤੇ 6 ਟਰੇਨਾਂ ਰੱਦ ਕਰੀਆਂ ਪਈਆਂ। ਹਾਵੜਾ 'ਚ 20 ਮਿਊਨਸਿਪਲ ਵਾਰਡ 'ਚ ਪਾਣੀ ਭਰ ਗਿਆ ਹੈ।


Inder Prajapati

Content Editor

Related News