ਊਨਾ ''ਚ ਭਾਰੀ ਬਾਰਿਸ਼ ਹੋਣ ਕਾਰਨ ਕੰਟਰੋਲ ਰੂਮ ''ਚ ਭਰਿਆ ਪਾਣੀ

08/03/2019 12:32:34 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਹੋਈ। ਊਨਾ ਜ਼ਿਲੇ 'ਚ 166.7 ਐੱਮ. ਐੱਮ. ਬਾਰਿਸ਼ ਹੋਣ ਕਾਰਨ ਕੰਟਰੋਲ ਰੂਮ ਸਮੇਤ ਕਈ ਥਾਵਾਂ 'ਤੇ ਪਾਣੀ ਭਰ ਗਿਆ। ਮੌਕੇ 'ਤੇ ਕੰਟਰੋਲ ਰੂਮ 'ਚ ਤਾਇਨਾਤ ਆਪਰੇਟਰ ਵਰਿੰਦਰ ਫਸ ਗਿਆ ਸੀ। ਉਨ੍ਹਾਂ ਨੇ ਤਰੁੰਤ ਪੁਲਸ ਨੂੰ ਫੋਨ ਕਰ ਕੇ ਮਦਦ ਲਈ ਬੁਲਾਇਆ ਤਾਂ ਕਿ ਸਮਾਨ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਦੂਜੇ ਪਾਸੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੂਬੇ 'ਚ 186 ਸੜਕਾਂ ਬੰਦ ਹੋ ਗਈਆ। ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ 'ਤੇ ਮਲਬੇ ਕਾਰਨ ਸਰਵਿਸ ਦੋ ਘੰਟੇ ਬੰਦ ਰਹੀ। ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। 


Iqbalkaur

Content Editor

Related News