ਮੁੰਬਈ ’ਚ ਤੂਫ਼ਾਨ ‘ਤੌਕਤੇ’ ਦਾ ਅਸਰ; ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਉਖੜੇ ਕਈ ਦਰੱਖ਼ਤ

Monday, May 17, 2021 - 05:11 PM (IST)

ਮੁੰਬਈ ’ਚ ਤੂਫ਼ਾਨ ‘ਤੌਕਤੇ’ ਦਾ ਅਸਰ; ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਉਖੜੇ ਕਈ ਦਰੱਖ਼ਤ

ਮੁੰਬਈ (ਭਾਸ਼ਾ)— ਚੱਕਰਵਾਤ ਤੂਫ਼ਾਨ ‘ਤੌਕਤੇ’ ਦੇ ਗੁਜਰਾਤ ਵੱਲ ਵੱਧਣ ਦਰਮਿਆਨ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਇਸ ਦਾ ਅਸਰ ਵੇਖਣ ਨੂੰ ਮਿਲਿਆ। ਸੋਮਵਾਰ ਨੂੰ ਮੁੰਬਈ ’ਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੋਹਲੇਧਾਰ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਨੇ ਸ਼ਹਿਰ ਦੇ ਕਈ ਇਲਾਕਿਆਂ ’ਚ ਮਜ਼ਬੂਤ ਦਰੱਖ਼ਤਾਂ ਨੂੰ ਉਖਾੜ ਕੇ ਸੁੱਟ ਦਿੱਤਾ। ਬਸ ਇੰਨਾ ਹੀ ਨਹੀਂ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਟਰੇਨ ਸੇਵਾਵਾਂ ’ਚ ਵੀ ਰੁਕਾਵਟ ਆਈ।

ਇਹ ਵੀ ਪੜ੍ਹੋ: ਤੂਫ਼ਾਨ ‘ਤੌਕਤੇ’ ਦਾ ਅੱਜ ਰਾਤ ਗੁਜਰਾਤ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ, ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ ਲੋਕ

PunjabKesari

ਇਸ ਦਰਮਿਆਨ ਮੌਸਮ ਮਹਿਕਮੇ ਨੇ ਅਗਲੇ ਕੁਝ ਘੰਟਿਆਂ ਵਿਚ ਮੁੰਬਈ ’ਚ ਭਾਰੀ ਮੀਂਹ ਪੈਣ ਅਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਫ਼ਿਲਹਾਲ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਮੋਹਲੇਧਾਰ ਮੀਂਹ ਪੈਣ ਅਤੇ ਤੇਜ਼ ਹਨ੍ਹੇਰੀ ਚੱਲ ਰਹੀ ਹੈ।

ਇਹ ਵੀ ਪੜ੍ਹੋ: ਦੁਖਦਾਈ ਇੰਪੈਕਟ : ਕੋਰੋਨਾ ਕਾਲ ’ਚ ਬਲੈਕ ਫੰਗਸ ਬਣਿਆ ਜਾਨ ਦੀ ਆਫ਼ਤ

PunjabKesari
ਬੀ. ਐੱਮ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੇਜ਼ ਹਵਾਵਾਂ ਚੱਲਣ ਕਾਰਨ ਬਾਂਦਰਾ-ਵਰਲੀ ਸੀ-ਲਿੰਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਬਦਲਵੇਂ ਮਾਰਗ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਮਹਿਕਮੇ ਦੀ ਸੀਨੀਅਰ ਡਾਇਰੈਕਟਰ ਸ਼ੁਭਾਂਗੀ ਭੂਟੇ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਕੋਲਾਬਾ ਖੇਤਰ ’ਚ 11 ਵਜੇ ਦੇ ਆਲੇ-ਦੁਆਲੇ ਹਵਾ ਦੀ ਰਫ਼ਤਾਰ 102 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜੋ ਦਿਨ ’ਚ ਹੁਣ ਤੱਕ ਦੀ ਸਭ ਤੋਂ ਤੇਜ਼, ਹਵਾ ਦੀ ਰਫ਼ਤਾਰ ਹੈ।

ਇਹ ਵੀ ਪੜ੍ਹੋ: 9ਵੀਂ ਮੰਜ਼ਿਲ ਤੋਂ ਡਿੱਗ ਕੇ ਡਾਕਟਰ ਬੀਬੀ ਦੀ ਮੌਤ, ਮਾਪਿਆਂ ਨੇ ਪਤੀ ’ਤੇ ਲਾਇਆ ਕਤਲ ਦਾ ਦੋਸ਼

PunjabKesari
ਭਾਰਤ ਮੌਸਮ ਵਿਗਿਆਨ ਮਹਿਕਮੇ ਨੇ ਕਿਹਾ ਸੀ ਕਿ ਰਾਏਗੜ੍ਹ, ਪਾਲਘਰ, ਮੁੰਬਈ, ਠਾਣੇ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਦਰਮਿਆਨ ਸੜਕਾਂ ’ਤੇ ਥਾਂ-ਥਾਂ ਦਰੱਖ਼ਤ ਡਿੱਗ ਗਏ ਹਨ। ਮੁੰਬਈ ਦੇ ਗੇਟ ਵੇਅ ਆਫ਼ ਇੰਡੀਆ ਨੇੜੇ ਸੜਕਾਂ ’ਤੇ ਪਾਣੀ ਭਰ ਗਿਆ। ਤੂਫ਼ਾਨ ਦੇ ਖ਼ਤਰੇ ਅਤੇ ਮੌਸਮ ਵਿਗੜਨ ਕਾਰਨ ਸੂਬੇ ਦੇ ਸਮੁੰਦਰੀ ਤੱਟੀ ਇਲਾਕਿਆਂ ਵਿਚ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਤਾਇਨਾਤ ਹਨ। ਲੋਕਾਂ ਨੂੰ ਸਮੁੰਦਰੀ ਤੱਟਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

PunjabKesari


author

Tanu

Content Editor

Related News