ਮੁੰਬਈ ''ਚ ਭਾਰੀ ਬਾਰਿਸ਼ ਦੌਰਾਨ ਇਮਾਰਤ ''ਚ ਫਸੇ 9 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਬਾਹਰ

07/27/2019 6:32:36 PM

ਮੁੰਬਈ-ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਮੁੰਬਈ ਦੇ ਕਲਿਆਣ ਸਥਿਤ ਇੱਕ ਇਮਾਰਤ 'ਚ ਫਸੇ 9 ਲੋਕਾਂ ਨੂੰ ਭਾਰਤੀ ਹਵਾਈ ਫੌਜ ਦੇ ਐੱਮ. ਆਈ. 17 ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ। ਇਮਾਰਤ 'ਚ ਫਸੇ ਲੋਕਾਂ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਾਆ ਗਿਆ। 

ਦੱਸ ਦੇਈਏ ਕਿ ਭਾਰੀ ਬਾਰਿਸ਼ ਹੋਣ ਕਾਰਨ ਮੁੰਬਈ ਤੋਂ 55 ਕਿਲੋਮੀਟਰ ਦੂਰੀ 'ਤੇ ਮਹਾਲਕਸ਼ਮੀ ਐਕਸਪ੍ਰੈੱਸ ਟ੍ਰੇਨ 'ਚ ਸਵਾਰ 900 ਯਾਤਰੀ ਫਸ ਗਏ ਸਨ, ਜਿਨ੍ਹਾਂ ਨੂੰ ਐੱਨ. ਡੀ. ਆਰ. ਐੱਫ. ਟੀਮ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਸਮ ਵਿਭਾਗ ਨੇ ਅੱਜ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।  

PunjabKesari


Iqbalkaur

Content Editor

Related News