ਦਿੱਲੀ 'ਚ ਤੇਜ਼ ਹਵਾਵਾਂ ਨਾਲ ਜ਼ੋਰਦਾਰ ਬਾਰਿਸ਼, ਰਾਜਸਥਾਨ 'ਚ ਵੀ ਅਲਰਟ ਜਾਰੀ

Sunday, Aug 25, 2019 - 04:06 PM (IST)

ਦਿੱਲੀ 'ਚ ਤੇਜ਼ ਹਵਾਵਾਂ ਨਾਲ ਜ਼ੋਰਦਾਰ ਬਾਰਿਸ਼, ਰਾਜਸਥਾਨ 'ਚ ਵੀ ਅਲਰਟ ਜਾਰੀ

ਨਵੀਂ ਦਿੱਲੀ— ਦਿੱਲੀ 'ਚ ਅੱਜ ਭਾਵ ਐਤਵਾਰ ਨੂੰ ਦੁਪਹਿਰ ਨੂੰ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਬਾਰਿਸ਼ ਹੋਈ। ਇਸ ਤੋਂ ਪਹਿਲਾਂ ਮੌਸਮ ਵਿਗਿਆਨ ਵਿਭਾਗ ਨੇ ਦਿੱਲੀ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਰਾਜਸਥਾਨ 'ਚ ਮਾਨਸੂਨ ਮੱਧਮ ਪੈਣ ਦੇ ਕਾਰਨ ਹਫਤਾ ਭਰ ਤੋਂ ਬਰਸਾਤ ਦਾ ਦੌਰ ਲਗਭਗ ਰੁਕ ਜਾਣ ਨਾਲ ਵੱਧੀ ਹੁਮਸ ਅਤੇ ਤੇਜ਼ ਗਰਮੀ ਦੌਰਾਨ ਮੌਸਮ ਵਿਭਾਗ ਨੇ ਸੋਮਵਾਰ ਤੱਕ ਇਕ-ਦੋ ਸਥਾਨਾਂ 'ਤੇ ਕਾਫੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ, ਜਿਸ ਤੋਂ ਸੂਬੇ ਦੇ ਇਕ ਦਰਜਨ ਜਿਲਿਆਂ 'ਚ ਅਸਰ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਰਾਜਸਥਾਨ ਦੇ ਭੀਲਵਾੜਾ, ਕੋਟਾ, ਝਾਲਾਵਾੜਾ, ਬੂੰਦੀ ਬਾਂਰਾ, ਉਦੈਪੁਰ, ਡੂੰਗਰਪੁਰ, ਬਾਂਸਪਵਾੜਾ, ਰਾਜਸਮੰਦ, ਚਿਤੌੜਗੜ ਅਤੇ ਸਿਰੋਹੀ ਜ਼ਿਲਾ ਪ੍ਰਭਾਵਿਤ ਹੋ ਸਕਦੇ ਹਨ। ਇਸ ਤਰ੍ਹਾਂ ਮੰਗਲਵਾਰ ਨੂੰ ਵੀ ਇੱਕ-ਦੋ ਸਥਾਨਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
 


author

Iqbalkaur

Content Editor

Related News