ਅਗਲੇ 24 ਘੰਟਿਆਂ ਦੌਰਾਨ 20 ਜ਼ਿਲ੍ਹਿਆਂ ''ਚ ਭਾਰੀ ਮੀਂਹ ਦਾ ਅਲਰਟ ਜਾਰੀ
Saturday, Sep 28, 2024 - 01:59 PM (IST)
ਭੋਪਾਲ : ਮਾਨਸੂਨ ਸਿਸਟਮ ਦੇ ਸਰਗਰਮ ਹੋਣ ਕਾਰਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਮੇਤ ਕਈ ਥਾਵਾਂ 'ਤੇ ਬਾਰਿਸ਼ ਦਾ ਦੌਰ ਜਾਰੀ ਹੈ। ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ 20 ਜ਼ਿਲ੍ਹੇ ਅਜਿਹੇ ਹਨ, ਜਿੱਥੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਾਲ ਸੂਬੇ 'ਚ ਮਾਨਸੂਨ ਮਿਹਰਬਾਨ ਰਿਹਾ ਹੈ ਅਤੇ ਹੁਣ ਤੱਕ ਸੂਬੇ 'ਚ ਔਸਤ ਨਾਲੋਂ 17 ਫ਼ੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਅੱਜ ਯੂਨੀਵਾਰਤਾ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਇੱਕ ਮਾਨਸੂਨ ਪ੍ਰਣਾਲੀ ਸਰਗਰਮ ਹੈ ਅਤੇ ਇਕ ਟਰਫ ਲਾਇਨ ਵੀ ਪ੍ਰਦੇਸ਼ ਤੋਂ ਹੋ ਕੇ ਇਸ ਮਾਨਸੂਨੀ ਸਿਸਟਮ ਤੋਂ ਹੋ ਕੇ ਬੰਗਾਲ ਦੀ ਖਾੜੀ ਵੱਲ ਜਾ ਰਹੀ ਹੈ।
ਇਹ ਵੀ ਪੜ੍ਹੋ - ਮੋਬਾਈਲ ਰੀਚਾਰਜ ਲਈ ਨਹੀਂ ਦਿੱਤੇ ਪੈਸੇ, ਪੁੱਤ ਨੇ ਕੁਹਾੜੀ ਨਾਲ ਵੱਡ 'ਤਾ ਪਿਓ
ਇਸ ਕਾਰਨ ਸੂਬੇ ਦੇ 20 ਜ਼ਿਲ੍ਹਿਆਂ ਛੱਤਰਪੁਰ, ਪੰਨਾ, ਨਿਵਾਰੀ, ਟੀਕਮਗੜ੍ਹ, ਰੀਵਾ, ਸਾਗਰ, ਸਤਨਾ, ਮੌਗੰਜ, ਮੈਹਰ, ਅਗਰਮਾਲਵਾ, ਅਲੀਰਾਜਪੁਰ, ਬਰਵਾਨੀ, ਧਾਰ, ਗੁਨਾ, ਝਾਬੂਆ, ਰਤਲਾਮ, ਸ਼ਾਜਾਪੁਰ, ਸ਼ਿਵਪੁਰੀ ਅਤੇ ਉਜੈਨ ਤੋਂ ਇਲਾਵਾ ਕੁਝ ਹੋਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜਧਾਨੀ ਭੋਪਾਲ, ਉਜੈਨ, ਇੰਦੌਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਈ। ਰਾਜਧਾਨੀ ਭੋਪਾਲ ਵਿੱਚ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਇਆ ਮੀਂਹ ਦੇਰ ਰਾਤ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਇੰਦੌਰ 'ਚ ਅੱਜ ਸਵੇਰੇ ਚੰਗੀ ਬਾਰਿਸ਼ ਹੋਈ। ਮੀਂਹ ਨੇ ਨਮੀ ਅਤੇ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ - ਗੱਡੀ ਦੀ ਬ੍ਰੇਕ ਮਾਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਸੜਕ 'ਤੇ ਖੜ੍ਹਾਈ ਗੱਡੀ ਤਾਂ ਦੇਣੇ ਪੈਣਗੇ ਇਨ੍ਹੇ ਰੁਪਏ
ਇਸ ਸਾਲ ਸੂਬੇ 'ਚ ਮਾਨਸੂਨ ਮਿਹਰਬਾਨ ਰਿਹਾ ਅਤੇ 1 ਜੂਨ ਤੋਂ 28 ਸਤੰਬਰ ਤੱਕ ਸੂਬੇ 'ਚ ਔਸਤ ਨਾਲੋਂ 17 ਫ਼ੀਸਦੀ ਜ਼ਿਆਦਾ ਮੀਂਹ ਪਿਆ। ਸੂਬੇ ਵਿੱਚ ਹੁਣ ਤੱਕ ਕੁੱਲ 1106.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ ਸ਼ਿਓਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਔਸਤ 1323 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਿਤੇ ਵੱਧ ਹੈ। ਰੀਵਾ ਰਾਜ ਦਾ ਇਕ ਅਜਿਹਾ ਜ਼ਿਲ੍ਹਾ ਸੀ, ਜਿੱਥੇ ਸਭ ਤੋਂ ਘੱਟ ਮੀਂਹ ਪਿਆ।
ਇਹ ਵੀ ਪੜ੍ਹੋ - ਚੰਗੀ ਖ਼ਬਰ : ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 2-2 ਹਜ਼ਾਰ ਰੁਪਏ
ਉੱਥੇ ਹੁਣ ਤੱਕ ਕੁੱਲ 753.3 ਮਿਲੀਮੀਟਰ ਔਸਤ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 25 ਫ਼ੀਸਦੀ ਘੱਟ ਹੈ। ਬਾਕੀ ਥਾਵਾਂ 'ਤੇ ਚੰਗੀ ਬਾਰਿਸ਼ ਹੋਈ ਹੈ। ਰਾਜਧਾਨੀ ਭੋਪਾਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਕੱਲ ਸ਼ਾਮ ਅਚਾਨਕ ਮੌਸਮ 'ਚ ਬਦਲਾਅ ਆਇਆ ਅਤੇ ਜ਼ੋਰਦਾਰ ਗਰਜ ਨਾਲ ਮੀਂਹ ਸ਼ੁਰੂ ਹੋ ਗਿਆ, ਜੋ ਦੇਰ ਰਾਤ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਇਸ ਕਾਰਨ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ। ਅਗਲੇ 24 ਘੰਟਿਆਂ ਦੌਰਾਨ ਵੀ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8