ਹੜ੍ਹ ਪ੍ਰਭਾਵਿਤ ਕਰਨਾਟਕ ''ਚ 9 ਲੋਕਾਂ ਦੀ ਮੌਤ, ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ

Thursday, Aug 08, 2019 - 02:24 PM (IST)

ਹੜ੍ਹ ਪ੍ਰਭਾਵਿਤ ਕਰਨਾਟਕ ''ਚ 9 ਲੋਕਾਂ ਦੀ ਮੌਤ, ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ

ਬੈਂਗਲੁਰੂ—ਕਰਨਾਟਕ 'ਚ ਅੱਜ ਭਾਵ ਵੀਰਵਾਰ ਨੂੰ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ, ਜਿਸ ਕਾਰਨ ਸੂਬੇ 'ਚ ਹੜ੍ਹ ਵਰਗੀ ਸਥਿਤੀ ਦਾ ਸਾਹਮਣੇ ਕਰ ਰਹੇ 43,000 ਲੋਕਾਂ ਨੂੰ ਬਚਾਇਆ ਗਿਆ। ਇੱਥੇ ਬਾਰਿਸ਼ ਦੇ ਕਹਿਰ ਕਾਰਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਕਰਨਾਟਕ 'ਚ ਲਗਾਤਾਰ ਭਾਰੀ ਬਾਰਿਸ਼ ਦੇ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ 8 ਅਤੇ 9 ਅਗਸਤ ਨੂੰ ਕੋਡਾਗੂ ਜ਼ਿਲੇ ਦੇ ਸਕੂਲ-ਕਾਲਜ ਬੰਦ ਰਹਿਣਗੇ।ਇਸ ਤੋਂ ਇਲਾਵਾ ਪੱਛਮੀ ਮੱਧ ਪ੍ਰਦੇਸ਼, ਕੋਂਕਣ,ਗੋਆ, ਮੱਧ ਮਹਾਰਾਸ਼ਟਰ ਅਤੇ ਤੱਟੀ ਕਰਨਾਟਕ ,ਪੂਰਬੀ ਰਾਜਸਥਾਨ, ਵਿਦਰਭ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਆਸਾਮ ਅਤੇ ਮੇਘਾਲਿਆ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 

ਅਧਿਕਾਰੀਆਂ ਨੇ ਦੱਸਿਆ ਹੈ ਕਿ ਕਰਨਾਟਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਬੇਵਗਾਵੀ ਜ਼ਿਲੇ ਤੋਂ 40,180 ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਹੁਣ ਤੱਕ 3,088 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਲਗਭਗ 17,000 ਲੋਕਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਇਆ ਗਿਆ ਹੈ। 

ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਬੇਲਾਗਾਵੀ 'ਚ ਰੁਕੇ ਹੋਏ ਹਨ ਅਤੇ ਰਾਹਤ-ਬਚਾਅ ਮੁਹਿੰਮ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਬਾਰਿਸ਼ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮਾਹਰਾਂ ਨੇ ਦੱਸਿਆ ਹੈ ਕਿ ਸੂਬੇ 'ਚ ਐਮਰਜੈਂਸੀ ਵਿਭਾਗ, ਸੂਬਾ ਆਫਤ ਪ੍ਰਬੰਧਨ ਟੀਮ ਅਤੇ ਸੈਨਾਵਾਂ ਦੀਆਂ ਸੰਯੁਕਤ ਟੀਮਾਂ ਨੇ ਉੱਤਰੀ, ਤੱਟੀ ਅਤੇ ਮਲਨਾੜ ਖੇਤਰਾਂ 'ਚ ਪ੍ਰਭਾਵਿਚ ਜ਼ਿਲਿਆਂ 'ਚ ਹੁਣ ਤੱਕ ਕੁੱਲ 43,858 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।


author

Iqbalkaur

Content Editor

Related News