ਕੋਰੋਨਾ ''ਤੇ ਭਾਰੀ ਬਿਹਾਰੀ, ਮਰੀਜ਼ਾਂ ਦੇ ਠੀਕ ਹੋਣ ਦੀ ਔਸਤ ''ਚ ਬਿਹਾਰ ਅੱਗੇ!

04/12/2020 8:20:13 PM

ਪਟਨਾ— ਕੋਰੋਨਾ ਵਾਇਰਸ ਤੋਂ ਜੰਗ ਜਿੱਤਣ ਵਾਲੇ ਲੋਕਾਂ ਦੀ ਸੰਖਿਆਂ 'ਚ ਬਿਹਾਰ ਦੇ ਲੋਕ ਨਾ ਸਿਰਫ ਆਪਣੇ ਦੇਸ਼ ਨੂੰ ਬਲਕਿ ਔਸਤ ਦੇ ਹਿਸਾਬ ਨਾਲ ਦੇਖੀਏ ਤਾਂ ਦੁਨੀਆ ਭਰ ਦੇ ਲੋਕਾਂ ਦੀ ਔਸਤ ਨੂੰ ਮਾਤ ਦੇ ਰਹੇ ਹਨ। ਇਹ ਅਲੱਗ ਗੱਲ ਹੈ ਕਿ ਪੂਰੇ ਵਿਸ਼ਵ ਤੇ ਆਪਣੇ ਦੇਸ਼ ਦੇ ਕਈ ਸੂਬਿਆਂ ਦੇ ਮੁਕਾਬਲੇ ਬਿਹਾਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਸੰਖਿਆ ਘੱਟ ਹੈ ਪਰ ਕੋਰੋਨਾ ਪੀੜਤ ਮਰੀਜ਼ਾਂ ਦੇ ਠੀਕ ਹੋਣ ਦਾ ਪ੍ਰਤੀਸ਼ਤ ਦੇਖੀਏ ਤਾਂ ਬਿਹਾਰ ਦਾ ਔਸਤ ਕੇਰਲ ਤੋਂ ਬਾਅਦ ਪੂਰੇ ਵਿਸ਼ਵ 'ਚ ਸਭ ਤੋਂ ਜ਼ਿਆਦਾ ਹੈ। 
ਇਕ ਰਿਪੋਰਟ ਅਨੁਸਾਰ ਦੇਸ਼ 'ਚ ਫਿਲਹਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਸੰਖਿਆ 8,356 ਹੈ। ਦੇਸ਼ 'ਚ ਕੋਰੋਨਾ ਦੀ ਵਜ੍ਹਾ ਨਾਲ 273 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਜਦਕਿ 715 ਮਰੀਜ਼ ਠੀਕ ਹੋ ਗਏ ਹਨ। ਵਿਸ਼ਵ 'ਚ ਹੁਣ ਤਕ 17 ਲੱਖ 90 ਹਜ਼ਾਰ ਕੋਰੋਨਾ ਪੀੜਤ ਮਰੀਜ਼ਾਂ 'ਚੋਂ 1 ਲੱਖ 10 ਹਜ਼ਾਰ ਦੀ ਮੌਤ ਹੋ ਚੁੱਕੀ ਹੈ ਤੇ 4 ਲੱਖ ਮਰੀਜ਼ ਠੀਕ ਵੀ ਹੋਏ ਹਨ। ਜੇਕਰ ਦੇਖੀਏ ਤਾਂ ਦੇਸ਼ 'ਚ ਕੋਰੋਨਾ ਪੀੜਤ ਲੋਕਾਂ ਦੇ ਠੀਕ ਹੋਣ ਨਾਲੋ ਲੋਕਾਂ ਦੀ ਸੰਖਿਆਂ 10 ਫੀਸਦੀ ਤੋਂ ਘੱਟ ਹੈ। ਇਸ ਲਿਹਾਜ਼ ਨਾਲ ਜੇਕਰ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਪੀੜਤ ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆਂ ਕਰੀਬ 22 ਫੀਸਦੀ ਹੈ।

PunjabKesari
ਬਿਹਾਰ ਤੋਂ ਜ਼ਿਆਦਾ ਕੇਰਲ ਦੀ ਔਸਤ
ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਕੇਰਲ 'ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਵਾਲਿਆਂ ਦੀ ਔਸਤ 38 ਫੀਸਦੀ ਹੈ। ਜੋ ਬਿਹਾਰ ਤੋਂ ਜ਼ਿਆਦਾ ਹੈ। ਕੇਰਲ 'ਚ ਹੁਣ ਤਕ ਕੋਰੋਨਾ ਦੇ 374 ਮਰੀਜ਼ ਸਾਹਮਣੇ ਆਏ, ਜਿਸ 'ਚ 142 ਲੋਕ ਠੀਕ ਹੋ ਚੁੱਕੇ ਹਨ। ਬਿਹਾਰ ਦੇ ਅੰਕੜਿਆਂ ਨੂੰ ਦੇਖੀਏ ਤਾਂ ਕੋਰੋਨਾ ਪੀੜਤ ਲੋਕਾਂ ਦੀ ਸੰਖਿਆਂ 64 ਹੈ, ਜਿਸ 'ਚ 22 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਹਸਪਤਾਲ ਤੋਂ ਛੁੱਟੀ ਵੀ ਲੈ ਚੁੱਕੇ ਹਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਬਿਹਾਰ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਸੰਕਿਆਂ 35 ਫੀਸਦੀ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਬਿਹਾਰ 'ਚ ਕੋਰੋਨਾ ਦੀ ਵਜ੍ਹਾ ਨਾਲ ਹੁਣ ਤਕ ਇਕ ਵਿਅਕਤੀ ਦੀ ਮੌਤ ਹੋਈ ਹੈ।


Gurdeep Singh

Content Editor

Related News