'ਲੂ' ਲੱਗਣ ਨਾਲ 16 ਲੋਕਾਂ ਦੀ ਮੌਤ, ਤੇਲੰਗਾਨਾ 'ਚ ਅਲਰਟ ਜਾਰੀ

Saturday, May 23, 2026 - 04:26 PM (IST)

'ਲੂ' ਲੱਗਣ ਨਾਲ 16 ਲੋਕਾਂ ਦੀ ਮੌਤ, ਤੇਲੰਗਾਨਾ 'ਚ ਅਲਰਟ ਜਾਰੀ

ਹੈਦਰਾਬਾਦ- ਤੇਲੰਗਾਨਾ ਸਰਕਾਰ ਨੇ ਭਿਆਨਕ ਲੂ ਵਿਚਾਲੇ ਪੂਰੇ ਰਾਜ 'ਚ ਅਲਰਟ ਜਾਰੀ ਕਰ ਦਿੱਤਾ ਹੈ। ਰਾਜ ਦੇ 7 ਜ਼ਿਲ੍ਹਿਆਂ ਤੋਂ ਲੂ ਲੱਗਣ ਨਾਲ 16 ਲੋਕਾਂ ਦੀ ਮੌਤ ਦੀਆਂ ਰਿਪੋਰਟਾਂ ਮਿਲੀਆਂ ਹਨ। ਪ੍ਰਦੇਸ਼ ਦੇ ਮਾਲੀਆ ਮੰਤਰੀ ਪੀ. ਸ਼੍ਰੀਨਿਵਾਸ ਰੈੱਡੀ ਨੇ ਅਧਿਕਾਰੀਆਂ ਨੂੰ ਲਗਾਤਾਰ ਚੌਕਸ ਰਹਿਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੀ ਰੈੱਡੀ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ 'ਚ ਲੂ ਦੀ ਲਪੇਟ 'ਚ ਆਉਣ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਰੈੱਡੀ ਨੇ ਲੂ ਦੇ ਕਾਰਨ ਪੈਦਾ ਸਥਿਤੀ 'ਤੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਦੱਸਿਆ ਕਿ ਰਾਜ ਦੇ 7 ਜ਼ਿਲ੍ਹਿਆਂ 'ਚ 16 ਲੋਕਾਂ ਦੀ ਮੌਤ ਹੋਈ ਹੈ। 

ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੈਸ਼ੰਕਰ ਭੂਪਲਪੱਲੀ ਜ਼ਿਲ੍ਹੇ 'ਚ ਚਾਰ ਲੋਕਾਂ ਦੀ ਮੌਤ ਹੋਈ, ਜਦੋਂ ਕਿ ਵਾਰੰਗਲ, ਕਰੀਮਨਗਰ ਅਤੇ ਨਿਜ਼ਾਮਾਬਾਦ 'ਚ ਤਿੰਨ-ਤਿੰਨ ਅਤੇ ਜੋਗੁਲੰਬਾ ਗੜਵਾਲ, ਰੰਗਾ ਰੈੱਡੀ ਅਤੇ ਸੂਰੀਆਪੇਟ ਜ਼ਿਲ੍ਹਿਆਂ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਰਾਸ਼ੀ ਪ੍ਰਦਾਨ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News