ਜੰਮੂ ਕਸ਼ਮੀਰ : ਮਦਰਸੇ ''ਚ ਅੱਗ ਲੱਗਣ ਨਾਲ ਮੁੰਡੇ ਦੀ ਮੌਤ, ਤਿੰਨ ਝੁਲਸੇ
Tuesday, May 12, 2026 - 09:42 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਮਦਰਸੇ 'ਚ ਅੱਗ ਲੱਗਣ ਨਾਲ 12 ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ,''ਅਨੰਤਨਾਗ ਦੇ ਕੋਰਟ ਰੋਡ ਸਥਿਤ ਫੈਜਾਨ ਬਾਬਾ ਹੈਦਰ ਰਿਸ਼ੀ ਦਾਰੂਲ ਉਲੂਮ 'ਚ ਅੱਗ ਲੱਗ ਗਈ, ਜਿਸ 'ਚ ਚਾਰ ਮੁੰਡੇ ਝੁਲਸ ਗਏ।'' ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚੋਂ ਇਕ, ਬਿਲਾਲ ਅਹਿਮਦ ਦੀ ਹਸਪਤਾਲ 'ਚ ਮੌਤ ਹੋ ਗਈ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਹੈ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
