ਗਰਮੀ ਦਾ ਕਹਿਰ : ਦਿੱਲੀ ''ਚ ਰੈੱਡ ਅਲਰਟ ਜਾਰੀ, ਚੁਰੂ ''ਚ ਤਾਪਮਾਨ 50 ਦੇ ਪਾਰ

Sunday, Jun 02, 2019 - 11:37 AM (IST)

ਗਰਮੀ ਦਾ ਕਹਿਰ : ਦਿੱਲੀ ''ਚ ਰੈੱਡ ਅਲਰਟ ਜਾਰੀ, ਚੁਰੂ ''ਚ ਤਾਪਮਾਨ 50 ਦੇ ਪਾਰ

ਨਵੀਂ ਦਿੱਲੀ— ਪੂਰੇ ਉੱਤਰ ਭਾਰਤ 'ਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਦਿੱਲੀ ਅਤੇ ਰਾਜਸਥਾਨ ਵਿਚ ਲੂ ਦੇ ਖਦਸ਼ੇ ਨੂੰ ਦੇਖਦੇ ਹੋਏ ਅਗਲੇ 3 ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਉੱਥੇ ਹੀ ਗਰਮੀ ਨੂੰ ਦੇਖਦੇ ਹੋਏ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਰਾਜਸਥਾਨ ਦੇ ਚੁਰੂ ਵਿਚ ਪਾਰਾ 50.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ 3 ਜੂਨ ਤੋਂ ਬਾਅਦ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ। ਦਿੱਲੀ ਵਿਚ ਸ਼ਨੀਵਾਰ ਨੂੰ ਭਿਆਨਕ ਗਰਮੀ ਦਾ ਕਹਿਰ ਰਿਹਾ ਅਤੇ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 3 ਡਿਗਰੀ ਵੱਧ ਹੈ।

ਮੌਸਮ ਵਿਭਾਗ ਮੁਤਾਬਕ ਮਾਨਸੂਨ ਇਕ ਹਫਤੇ ਦੀ ਦੇਰੀ ਨਾਲ ਆਵੇਗਾ ਅਤੇ ਆਮ ਰਹੇਗਾ। ਉੱਥੇ ਹੀ ਉਮੀਦ ਜਤਾਈ ਜਾ ਰਹੀ ਹੈ ਕਿ 6 ਜੂਨ ਤੋਂ ਬਾਅਦ ਮੀਂਹ ਪੈ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਪੂਰਬੀ ਇਲਾਕਿਆਂ ਵਿਚ ਗੜੇ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਮਹਾਰਾਸ਼ਟਰ ਅਤੇ ਕਰਨਾਟਕ ਵਿਚ ਸੋਕੇ ਦੀ ਸਮੱਸਿਆ ਵਧ ਗਈ ਹੈ। ਮਹਾਰਾਸ਼ਟਰ ਦੇ ਕਈ ਤਲਾਬ ਸੁੱਕ ਗਏ ਹਨ ਤਾਂ ਉੱਥੇ ਹੀ ਕਰਨਾਟਕ ਦੇ ਹੁਬਲੀ ਇਲਾਕੇ 'ਚ ਕਿਸਾਨ ਸੋਕੇ ਕਾਰਨ ਗਊਆਂ ਨੂੰ ਵੇਚਣ 'ਤੇ ਮਜਬੂਰ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਗਊਆਂ ਨੂੰ ਖੁਆਉਣ ਲਈ ਕੁਝ ਨਹੀਂ ਹੈ, ਕਿਉਂਕਿ ਮੀਂਹ ਵੀ ਨਹੀਂ ਪੈ ਰਿਹਾ। ਓਧਰ ਕਰਨਾਟਕ ਦੀ ਐੱਚ. ਡੀ. ਕੁਮਾਰਸਵਾਮੀ ਸਰਕਾਰ ਨੇ ਸਰਕੁਲਰ ਜਾਰੀ ਕਰ ਕੇ ਮਾਨਸੂਨ ਲਈ ਸੂਬੇ ਦੇ ਸਾਰੇ ਮੰਦਰਾਂ 'ਚ ਹਵਨ ਕਰਨ ਦਾ ਹੁਕਮ ਦਿੱਤਾ ਹੈ।


author

Tanu

Content Editor

Related News