ਦਿੱਲੀ ਏਅਰਪੋਰਟ ਤੋਂ ਗੁਰੂਗ੍ਰਾਮ ਤੱਕ ਬਣਾਇਆ ਗ੍ਰੀਨ ਕੋਰੀਡੋਰ, 13 ਮਿੰਟਾਂ ''ਚ ਹਸਪਤਾਲ ਪਹੁੰਚਾਇਆ ਗਿਆ ਦਿਲ
Saturday, Aug 03, 2024 - 10:37 AM (IST)

ਨਵੀਂ ਦਿੱਲੀ (ਭਾਸ਼ਾ)- ਭਾਰੀ ਮੀਂਹ ਅਤੇ ਟ੍ਰੈਫਿਕ ਜਾਮ ਦੌਰਾਨ ਦਿੱਲੀ ਹਵਾਈ ਅੱਡੇ ਤੋਂ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਤੱਕ ਦਿਲ ਪਹੁੰਚਾਉਣ ਲਈ ਗ੍ਰੀਨ ਕਾਰੀਡੋਰ ਬਣਾਇਆ ਗਿਆ ਅਤੇ ਸਿਰਫ 13 ਮਿੰਟਾਂ ’ਚ 18 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 100 ਪੁਲਸ ਅਧਿਕਾਰੀਆਂ ਦੀ ਮਦਦ ਨਾਲ ਦਿਲ ਨੂੰ ਕੋਲਕਾਤਾ ਤੋਂ ਗੁਰੂਗ੍ਰਾਮ ਤੱਕ 4 ਘੰਟਿਆਂ ’ਚ ਪਹੁੰਚਾਇਆ ਗਿਆ, ਜਿਸ ਨਾਲ ਰੋਹਤਕ ਦੇ 34 ਸਾਲਾ ਵਿਅਕਤੀ ਦੀ ਜਾਨ ਬਚ ਗਈ।
ਉਨ੍ਹਾਂ ਦੱਸਿਆ ਕਿ ਕੋਲਕਾਤਾ 'ਚ ਪੁਲਸ ਨੇ ਇਕ ਸਰਕਾਰੀ ਹਸਪਤਾਲ ਤੋਂ ਪਹਿਲੇ ਗ੍ਰੀਨ ਕੋਰੀਡੋਰ ਬਣਾਇਆ ਅਤੇ 54 ਸਾਲਾ ਔਰਤ ਨੂੰ 'ਬਰੇਨ ਡੈੱਡ' ਐਲਾਨ ਕੀਤੇ ਜਾਣ ਤੋਂ ਬਾਅਦ ਰਾਸ਼ਟਰੀ ਅੰਗ ਟਰਾਂਸਪਲਾਂਟ ਸੰਗਠਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਦੇ ਦਿਲ ਨੂੰ ਹਸਪਤਾਲ ਤੋਂ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੱਕ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਦਿਲ ਨੂੰ ਇੰਡੀਗੋ ਏਅਰਲਾਈਨਜ਼ ਦੇ ਮਾਧਿਅਮ ਨਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਿਆਂਦਾ ਗਿਆ ਅਤੇ ਦਿੱਲੀ ਤੇ ਗੁਰੂਗ੍ਰਾਮ ਪੁਲਸ ਨੇ ਹਸਪਤਾਲ ਕਰਮੀਆਂ ਨਾਲ ਮਿਲ ਕੇ ਦੂਜਾ ਗ੍ਰੀਨ ਗਲਿਆਰਾ ਬਣਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8