ਹੁਣ ਸਿਰਫ਼ 40 ਮਿੰਟ ’ਚ ਖੂਨ ਦੀ ਜਾਂਚ ਨਾਲ ਪਤਾ ਲੱਗੇਗਾ ਦਿਲ ਦੀਆਂ ਧਮਨੀਆਂ ਦਾ ਹਾਲ
Saturday, May 24, 2025 - 10:18 AM (IST)

ਲਖਨਊ- ਦਿਲ ਦੀਆਂ ਬੀਮਾਰੀਆਂ ਦੀ ਜਾਂਚ ’ਚ ਹੁਣ ਨਾ ਕੋਈ ਲੰਬੀ ਉਡੀਕ ਹੋਵੇਗੀ ਅਤੇ ਨਾ ਹੀ ਵੱਡਾ ਖਰਚਾ। ਲਖਨਊ ਸਥਿਤ ਐੱਸ. ਜੀ. ਪੀ. ਜੀ. ਆਈ. ਅਤੇ ਸੈਂਟਰ ਆਫ਼ ਬਾਇਓਮੈਡੀਕਲ ਰਿਸਰਚ (ਸੀ. ਬੀ ਐੱਮ. ਆਰ.) ਦੇ ਵਿਗਿਆਨੀਆਂ ਨੇ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਰਾਹੀਂ ਸਿਰਫ਼ 40 ਮਿੰਟਾਂ ਵਿਚ ਅਤੇ ਸਿਰਫ਼ 100 ਰੁਪਏ ਵਿਚ ਖੂਨ ਦੀ ਜਾਂਚ ਰਾਹੀਂ ਪਤਾ ਲਗ ਸਕੇਗਾ ਕਿ ਦਿਲ ਦੀਆਂ ਧਮਨੀਆਂ ਵਿਚ ਬਲਾਕੇਜ਼ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਇਹ ਖੋਜ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਵੱਕਾਰੀ ਜਰਨਲ ਅਮਰੀਕਨ ਜਰਨਲ ਆਫ਼ ਫਿਜ਼ੀਓਲੋਜੀ ਹਾਰਟ ਐਂਡ ਸਰਕੁਲੇਟਰੀ ਫਿਜ਼ੀਓਲੋਜੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਭਾਰਤ ਤੋਂ ਕੁਝ ਖੋਜਾਂ ਨੂੰ ਇਸ ਜਰਨਲ ਵਿਚ 10 ਸਾਲ ਬਾਅਦ ਥਾਂ ਮਿਲੀ ਹੈ। ਖੋਜ ਵਿਚ ਵਿਗਿਆਨੀਆਂ ਨੇ 3 ਵਿਸ਼ੇਸ਼ ਬਾਇਓਮਾਰਕਰ ਕ੍ਰੀਏਟੀਨਾਈਨ, 3-ਹਾਈਡ੍ਰੋਕਸੀ ਬਿਊਟੀਰੇਟ ਅਤੇ ਐਸਪਾਟ੍ਰੇਟ ਦੀ ਪਛਾਣ ਕੀਤੀ ਹੈ, ਜੋ ਦਿਲ ਦੀਆਂ ਧਮਨੀਆਂ ਵਿਚ ਰੁਕਾਵਟ, ਸੋਜਸ਼, ਖੂਨ ਦੇ ਥੱਕੇ ਅਤੇ ਆਕਸੀਜਨ ਦੀ ਕਮੀ ਦੇ ਸ਼ੁਰੂਆਤੀ ਸੰਕੇਤ ਦੇ ਸਕਦੇ ਹਨ। ਇਹ ਮਾਰਕਰ ਐੱਨ. ਐੱਮ. ਆਰ. ਸਪੈਕਟ੍ਰੋਸਕੋਪੀ ਅਤੇ ਆਰਟੀਫਿਸ਼ੀਅਲ ਨਿਊਰਲ ਨੈੱਟਵਰਕ ਦੀ ਮਦਦ ਨਾਲ ਪਛਾਣੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e