ਕੈਂਸਰ ਅਤੇ ਦਿਲ ਦੇ ਰੋਗ ਦੇ ਐਂਟੀ ਗੁਣਾ ਨਾਲ ਭਰਪੂਰ ਹੈ ਸੁੰਦਰ ‘ਚੈਰੀ ਟਮਾਟਰ’

02/16/2020 11:23:37 PM

ਨਵੀਂ ਦਿੱਲੀ (ਯੂ.ਐੱਨ.ਆਈ.)- ਚੈਰੀ ਦਾ ਅਹਿਸਾਸ ਕਰਵਾਉਣ ਵਾਲੇ ਚੈਰੀ ਟਮਾਟਰ ਦੀ ਖਤਰਨਾਕ ਬੀਮਾਰੀ ਕੈਂਸਰ ਦੇ ਨਾਲ ਹੀ ਦਿਲ ਦੇ ਰੋਗ ਅਤੇ ਸ਼ੂਗਰ ਦੀ ਰੋਕਥਾਮ ਦੇ ਕਾਰਗਰ ਹੋਣ ਦੇ ਗੁਣਾ ਦੇ ਕਾਰਨ ਨਾ ਕੇਵਲ ਇਸ ਦੀ ਮੰਗ ਵਧਣ ਲੱਗੀ ਹੈ ਸਗੋਂ ਕਿਸਾਨ ਇਸ ਦੀ ਵਪਾਰਕ ਖੇਤੀ ਕਰਨ ’ਚ ਦਿਲਚਸਪੀ ਲੈਣ ਲੱਗੇ ਹਨ। ਚੈਰੀ ਟਮਾਟਰ ਸਾਧਾਰਨ ਟਮਾਟਰ ਤੋਂ ਛੋਟੇ ਅਤੇ ਆਕਾਰ ’ਚ ਗੋਲ ਹੋਣ ਦੇ ਕਾਰਣ ਚੈਰੀ ਵਰਗੇ ਦਿਖਦੇ ਹਨ। ਕੁਰਕੁਰੇ ਅਤੇ ਖੱਟੇ ਮਿੱਠੇ ਸਵਾਦ ਗੁਦੇ ’ਚ ਘੱਟ ਪਾਣੀ ਦੇ ਕਾਰਨ ਕੱਚੇ ਖਾਣ ਦੇ ਲਈ ਸਧਾਰਨ ਟਮਾਟਰ ਦਾ ਬਿਹਤਰ ਬਦਲ ਹੈ। ਕੁਝ ਸਾਲ ਪਹਿਲਾਂ ਤੱਕ ਚੈਰੀ ਟਮਾਟਰ ਸਟਾਰ ਹੋਟਲਾਂ ਤੱਕ ਹੀ ਸੀਮਿਤ ਸਨ ਪਰ ਸਮੇਂ ਦੇ ਨਾਲ ਕਿਸਾਨਾਂ ’ਚ ਇਸ ਦੀ ਖੇਤੀ ਦੀ ਦਿਲਚਸਪੀ ਵਧਦੀ ਗਈ।

ਚੈਰੀ ਟਮਾਟਰ ਦੇ ਕਈ ਫਾਇਦੇ ਹਨ ਅਤੇ ਨੇੜਲੇ ਭਵਿੱਖ ’ਚ ਇਹ ਦੇਸ਼ ਦੇ ਪਾਲੀਹਾਊਸ ਸਬਜ਼ੀ ਉਤਪਾਦਕਾਂ ਅਤੇ ਗ੍ਰਹਿ ਵਾਟਿਕਾ ’ਚ ਇਕ ਸਧਾਰਨ ਫਸਲ ਬਣ ਜਾਵੇਗਾ। ਫਲਾਂ ਦੇ ਗੁੱਛਿਆਂ ਨਾਲ ਲੱਦੀਆਂ ਵੇਲਾਂ ਇਸ ਦੇ ਪੌਦਿਆਂ ਨੂੰ ਸਜਾਵਟੀ ਰੂਪ ਦਿੰਦੀ ਹੈ। ਚੈਰੀ ਟਮਾਟਰ ਲਾਲ ਅਤੇ ਪੀਲੇ ਰੰਗ ’ਚ ਉਪਲਬਧ ਹਨ। ਲਖਨਊ ਦੇ ਕੇਂਦਰੀ ਬਾਗਵਾਨੀ ਸੰਸਥਾਨਾਂ (ਸੀ.ਆਈ.ਐੱਸ.ਐੱਚ) ਦੇ ਨਿਰਦੇਸ਼ਕ ਸ਼ਿਲੇਂਦਰ ਰਾਜਨ ਦੇ ਅਨੁਸਾਰ ਪੋਸ਼ਕ ਤੱਤਾਂ ਨਾਲ ਭਰਪੂਰ ਚੈਰੀ ਟਮਾਟਰ ਮੁਖ ਰੂਪ ਨਾਲ ਐਂਟੀ ਆਕਸੀਡੈਂਟ ਹੋਣ ਦੇ ਨਾਲ-ਨਾਲ ਵਿਟਾਮਿਨ-ਸੀ ਅਤੇ ਲਾਇਕੋਪਿਨ ਦੇ ਧਨੀ ਹਨ। ਇਸ ਦੇ ਐਂਟੀ ਆਕਸੀਡੈਂਟ ਸ਼ਰੀਰ ’ਚ ਫਰੀ ਰੈਡਿਕਲਸ ਦੇ ਨਾਲ ਮਿਲ ਕੇ ਕੈਂਸਰ ਨੂੰ ਰੋਕਣ ’ਚ ਮਦਦ ਕਰਦੇ ਹਨ। ਇਸ ਦੇ ਬਾਇਓਐਕਟਿਵ ਯੋਗਿਕ ਇਸ ਨੂੰ ਦਿਲ ਰੋਗ ਅਤੇ ਸ਼ੂਗਰ ਦੇ ਰੋਗੀਆਂ ਦੇ ਲਈ ਯੋਗ ਬਣਦੇ ਹਨ। ਜ਼ਿਆਦਾ ਲਾਇਕੋਪਿਨ ਨੇ ਇਸ ਨੂੰ ਜਾਪਾਨ ’ਚ ਮਸ਼ਹੂਰ ਬਣਾ ਦਿੱਤਾ ਹੈ। ਕਿਉਂਕਿ ਰਿਸਰਚ ਨੇ ਇਸ ਕਿਸਮ ਦੇ ਕੈਂਸਰ ਨੂੰ ਘੱਟ ਕਰਨ ਦੇ ਲਈ ਕਾਰਗਰ ਪਾਇਆ ਗਿਆ ਹੈ । ਲਾਇਕੋਪਿਨ ਪ੍ਰੋਸਟੇਟ ਕੈਂਸਰ ਰੋਕਣ ਦੇ ਜਾਣਿਆ ਜਾਂਦਾ ਹੈ ਇਨ੍ਹਾਂ ਛੋਟਿਆਂ ਟਮਾਟਰਾਂ ਨਾਲ ਸਿਹਤ ਲਾਭ ਆਮ ਟਮਾਟਰਾਂ ਨਾਲ ਕਿਤੋਂ ਵੱਧ ਹੈ।

ਚੈਰੀ ਟਮਾਟਰ ਦੀ ਖੇਤੀ ’ਚ ਦਿਲਚਸਪੀ ਰੱਖਣ ਵਾਲੇ ਕਿਸਾਨ ਉਤਪਾਦਨ ਤਕਨੀਕੀ ਨੂੰ ਸਮਝਣ ਦੇ ਲਈ ਸੰਸਥਾਨ ਦਾ ਦੌਰਾ ਕਰ ਰਹੇ ਹਨ। ਨੇੜੇ ਭਵਿੱਖ ’ਚ ਇਸ ਦਾ ਉਤਪਾਦਨ ਵਧਦੀ ਹੋਈ ਲੋਕ ਪ੍ਰਿਯਤਾ ਅਤੇ ਖਪਤ ਦੇ ਨਾਲ ਵਧੇਗੀ। ਇਕ ਵਾਰ ਜਦੋਂ ਇਹ ਟਮਾਟਰ ਸੁਪਰ ਮਾਰਕਿਟ ਅਤੇ ਸ਼ਹਿਰ ਦੀਆਂ ਸਬਜ਼ੀ ਦੀਆਂ ਦੁਕਾਨਾਂ ’ਚ ਮਸ਼ਹੂਰ ਹੋ ਜਾਵੇਗਾ ਤਾਂ ਮਧ ਵਰਗੀ ਪਰਿਵਾਰਾਂ ਵਲੋਂ ਇਸ ਦੀ ਖਪਤ ਵਧਣ ਨਾਲ ਇਸ ਦੀ ਖੇਤੀ ਵਧੇਗੀ।


Karan Kumar

Content Editor

Related News