ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ

Saturday, May 21, 2022 - 06:35 PM (IST)

ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ

ਮਥੁਰਾ (ਭਾਸ਼ਾ)- ਮਥੁਰਾ ਜ਼ਿਲੇ ਦੀ ਇਕ ਅਦਾਲਤ ’ਚ ਚੱਲ ਰਹੇ ਸ਼੍ਰੀਕ੍ਰਿਸ਼ਨ ਜਨਮਭੂਮੀ-ਸ਼ਾਹੀ ਮਸਜਿਦ ਈਦਗਾਹ ਮਾਮਲੇ ’ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਵਕੀਲਾਂ ਵਲੋਂ ਕੰਮ ਦਾ ਬਾਈਕਾਟ ਕੀਤੇ ਜਾਣ ਕਾਰਨ ਸ਼ੁੱਕਰਵਾਰ ਨੂੰ ਇਸ ਮਾਮਲੇ ’ਚ ਸੁਣਵਾਈ ਨਹੀਂ ਹੋ ਸਕੀ ਸੀ। ਸ਼ਨੀਵਾਰ ਛੁੱਟੀ ਸੀ। ਹੁਣ ਅਦਾਲਤ ਨੇ ਇਸ ਮਾਮਲੇ ’ਚ 20 ਜੁਲਾਈ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਪਟੀਸ਼ਨਰ ਪੱਖ ਦੇ ਇਕ ਵਕੀਲ ਨੇ ਸ਼ਨੀਵਾਰ ਦੱਸਿਆ ਕਿ ਨਾਗਾ ਬਾਬਾ ਦੇ ਪੈਰੋਕਾਰ ਗੋਪਾਲ ਗਿਰੀ ਵਲੋਂ ਫਾਸਟ ਟਰੈਕ ਅਦਾਲਤ ਦੇ ਮਾਣਯੋਗ ਜੱਜ ਨੀਰਜ ਦੀ ਅਦਾਲਤ ’ਚ ਦਾਖਲ ਪਟੀਸ਼ਨ ’ਤੇ ਸ਼ੁੱਕਰਵਾਰ ਸੁਣਵਾਈ ਕਰਨੀ ਸੀ ਪਰ ਵਕੀਲਾਂ ਵਲੋਂ ਕੰਮ ਦੇ ਬਾਈਕਾਟ ਕਾਰਨ ਸੁਣਵਾਈ ਨਹੀਂ ਹੋ ਸਕੀ। 

ਅਦਾਲਤ ਵਲੋਂ ਬਚਾਅ ਪੱਖ ਨੂੰ ਨੋਟਿਸ ਜਾਰੀ ਕੀਤੇ ਜਾ ਚੁਕੇ ਹਨ। ਉਨ੍ਹਾਂ ਦੱਸਿਆ, ਗੋਪਾਲ ਗਿਰੀ ਨੇ ਠਾਕੁਰਜੀ ਦੇ ਭਗਤ ਦੇ ਰੂਪ 'ਚ ਦੀਵਾਨੀ ਜੱਜ (ਸੀਨੀਅਰ ਡਿਵੀਜ਼ਨ) 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਚ ਉਨ੍ਹਾਂ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੰਬੰਧੀ 13.37 ਏਕੜ ਜ਼ਮੀਨ ਦੇ ਸੰਬੰਧ 'ਚ ਪਹਿਲਾਂ ਹੋਏ ਸਮਝੌਤੇ ਨੂੰ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਟੀਸ਼ਨ 'ਚ ਵੀ ਹੋਰ ਦੇ ਸਮਾਨ ਹੀ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ, ਸ਼ਾਹੀ ਈਦਗਾਹ ਇੰਤਜਾਮੀਆ ਕਮੇਟੀ, ਸ਼੍ਰੀਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾ, ਸ਼੍ਰੀਕ੍ਰਿਸ਼ਨ ਜਨਮ ਭੂਮੀ ਟਰੱਸਟ ਨੂੰ ਬਚਾਅ ਪੱਖ ਬਣਾਇਆ ਗਿਆ ਹੈ। ਹੁਣ ਇਹ ਮਾਮਲੇ 20 ਜੁਲਾਈ ਨੂੰ ਸੁਣਵਾਈ ਲਈ ਪੇਸ਼ ਕੀਤਾ ਜਾਵੇਗਾ।
 


author

DIsha

Content Editor

Related News