ਬਹੁਚਰਚਿਤ ਪ੍ਰਿੰਸ ਕਤਲਕਾਂਡ ਦੀ ਸੁਣਵਾਈ 2 ਫਰਵਰੀ ਤੱਕ ਮੁਲਤਵੀ
Monday, Jan 22, 2018 - 04:28 PM (IST)
 
            
            ਗੁੜਗਾਓਂ — ਗੁੜਗਾਓਂ ਦੀ ਅਦਾਲਤ ਨੇ ਇਕ ਨਿੱਜੀ ਸਕੂਲ 'ਚ ਸੱਤ ਸਾਲ ਦੇ ਬੱਚੇ ਦੀ ਹੱਤਿਆ ਸਬੰਧੀ ਮਾਮਲੇ ਦੀ ਸੁਣਵਾਈ 2 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਜਸਬੀਰ ਸਿੰਘ ਕੁੰਡੂ ਦੇ ਛੁੱਟੀ ਹੋਣੇ ਦੇ ਕਾਰਨ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੀ ਗਈ ਹੈ। ਅਦਾਲਤ ਨੇ ਪਿਛਲੀ ਸੁਣਵਾਈ 'ਚ ਮੀਡੀਆ ਨੂੰ 16 ਸਾਲ ਦੇ ਨਾਬਾਲਗ ਮੁਲਜ਼ਮ ਵਿਦਿਆਰਥੀ ਦਾ ਅਸਲ ਨਾਂ ਨਾ ਇਸਤੇਮਾਲ ਕਰਨ ਲਈ ਕਿਹਾ ਸੀ। ਮੀਡੀਆ ਨੂੰ ਕਾਲਪਨਿਕ ਨਾਂ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ ਸੀ। ਅਦਾਲਤ ਨੇ ਸੱਤ ਸਾਲ ਦੇ ਪੀੜਤ ਬੱਚੇ ਨੂੰ ਪਿੰ੍ਰਸ, ਦੋਸ਼ੀ ਨੂੰ ਭੋਲੂ ਅਤੇ ਸਕੂਲ ਨੂੰ ਵਿਦਿਆਲਿਆ ਨਾਮ ਦਿੱਤਾ ਸੀ। 
ਅਦਾਲਤ ਨੇ 8 ਜਨਵਰੀ ਨੂੰ ਮੁਲਜ਼ਮ ਵਿਦਿਆਰਥੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸਨੇ ਪਟੀਸ਼ਨ 'ਚ ' ਅਦਾਲਤ ਦਾ ਸਮਾਂ ਬਰਬਾਦ' ਕਰਨ ਲਈ 21,000 ਦਾ ਜ਼ੁਰਮਾਨਾ ਲਗਾਇਆ ਸੀ ਅਤੇ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੂੰ ਇਹ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਸੀ। 
ਜ਼ਿਕਰਯੋਗ ਹੈ ਕਿ ਮ੍ਰਿਤਕ ਵਿਦਿਆਰਥੀ ਦੀ ਲਾਸ਼ ਪਿਛਲੇ ਸਾਲ 8 ਸਤੰਬਰ ਨੂੰ ਸਕੂਲ ਦੇ ਟਾਇਲਟ 'ਚ ਮਿਲੀ ਸੀ। ਹਰਿਆਣਾ ਪੁਲਸ ਨੇ ਦਾਅਵਾ ਕੀਤਾ ਸੀ ਕਿ ਕਤਲ ਸਕੂਲ ਦੀ ਬੱਸ ਦੇ ਕੰਡਕਟਰ ਨੇ ਕੀਤਾ ਸੀ ਪਰ ਬਾਅਦ 'ਚ ਸੀ.ਬੀ.ਆਈ. ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਮੁਲਜ਼ਮ ਵਿਦਿਆਰਥੀ ਨੇ ਬੱਚੇ ਦਾ ਕਤਲ ਇਸ ਲਈ ਕੀਤਾ ਸੀ ਤਾਂ ਜੋ ਸਕੂਲ ਬੰਦ ਹੋ ਜਾਵੇ ਅਤੇ ਸਕੂਲ ਦਾ ਪੀ.ਟੀ.ਐੱਮ. ਨਾ ਟੱਲ ਜਾਵੇ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            