ਲਾਕਡਾਊਨ ਤੋਂ ਬਾਅਦ ਹਿਮਾਚਲ ਹਾਈ ਕੋਰਟ ''ਚ ਇਸ ਦਿਨ ਸ਼ੁਰੂ ਹੋਵੇਗੀ ਮਾਮਲਿਆਂ ਦੀ ਸੁਣਵਾਈ

05/16/2020 5:44:51 PM

ਸ਼ਿਮਲਾ-ਲਾਕਡਾਊਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ ਸੋਮਵਾਰ ਤੋਂ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋਵੇਗੀ। ਹਾਈਕੋਰਟ ਦਾ ਮੁੱਖ ਬੈਂਚ ਅਤੇ ਬੈਂਚ ਨੰਬਰ 2 ਅਦਾਲਤ 'ਚ ਬੈਠੇਗੀ ਜਦਕਿ ਬੈਂਚ ਨੰਬਰ 1 ਵੀਡੀਓ ਕਾਨਫਰੰਸਿੰਗ ਰਾਹੀਂ ਜੱਜ ਮਾਮਲਿਆਂ ਦੀ ਸੁਣਵਾਈ ਕਰਨਗੇ। ਇਸ ਤੋਂ ਇਲਾਵਾ ਸਿੰਗਲ ਬੈਂਚ ਇਕ, ਤਿੰਨ ਪੰਜ ਅਤੇ ਅੱਠ ਵੀ ਅਦਾਲਤ 'ਚ ਸੁਣਵਾਈ ਕਰੇਗੀ ਜਦਕਿ ਬਾਕੀ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲਿਆਂ ਦੀ ਸੁਣਵਾਈ ਕਰਨਗੀਆਂ। ਜੋ ਬੈਂਚਾਂ ਸੋਮਵਾਰ ਨੂੰ ਅਦਾਲਤ 'ਚ ਬੈਠਣਗੀਆਂ ਉਹ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰੇਗੀ। ਸੂਬੇ ਦੀਆਂ ਅਦਾਲਤਾਂ 'ਚ ਪੂਰੀ ਤਰ੍ਹਾਂ ਪਾਬੰਦੀ ਦੇ ਐਲਾਨ ਹੋਣ ਤੋਂ ਲੈ ਕੇ ਹੁਣ ਤੱਕ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਕੀਤੀ ਜਾ ਰਹੀ ਹੈ। 

ਹਾਈ ਕੋਰਟ ਦੇ ਰਜਿਸਟਰਾਰ ਜਨਰਲ ਬੀਰੇਂਦਰ ਸਿੰਘ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਸੋਮਵਾਰ ਤੋਂ ਹਾਈਕੋਰਟ 'ਚ ਰਜਿਸਟਰੀ ਦੇ ਸਾਰੇ ਪਹਿਲੇ ਅਤੇ ਦੂਜੀ ਸ਼੍ਰੇਣੀ ਦੇ ਅਧਿਕਾਰੀ ਸਾਰੇ ਕੰਮਕਾਜ ਦੇ ਦਿਨਾਂ ਦੌਰਾਨ ਦਫਤਰ 'ਚ ਆਉਣਗੇ। ਬਾਕੀ ਕਰਮਚਾਰੀਆਂ ਦਾ ਰੋਸਟਰ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਵੇਗਾ ਤਾਂ ਕਿ ਰੋਜ਼ਾਨਾ ਦਫਤਰ 'ਚ 30 ਫੀਸਦੀ ਕਰਮਚਾਰੀ ਹੀ ਮੌਜੂਦ ਰਹਿਣ। ਬਾਕੀ ਕਰਮਚਾਰੀ ਆਪਣੇ ਘਰਾਂ ਤੋਂ ਕੰਮ ਕਰਨਗੇ।

ਹਾਈਕੋਰਟ ਨੇ ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਅਤੇ ਪੂਰੀ ਤਰ੍ਹਾਂ ਬੰਦ ਦੌਰਾਨ ਪੈਂਡਿੰਗ ਪਏ ਕੰਮਕਾਜ਼ ਨਾਲ ਨਜਿੱਠਣ ਲਈ ਆਦੇਸ਼ਾਂ 'ਚ ਬਦਲਾਅ ਅਤੇ ਇਨ੍ਹਾਂ ਆਦੇਸ਼ਾਂ ਦੇ ਸਮਾਪਤ ਹੋਣ ਤੋਂ ਬਾਅਦ ਕੰਮਕਾਜ਼ ਦੀ ਸਾਧਾਰਨ ਮਿਆਦ ਤੋਂ 2 ਘੰਟਿਆਂ ਤੋਂ ਜਿਆਦਾ ਅਦਾਲਤ 'ਚ ਬੈਠਣ ਦਾ ਫੈਸਲਾ ਲਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਬੰਦੀ ਦੌਰਾਨ ਜੋ ਨਿਆਂਇਕ ਮਿਆਦ ਦਾ ਨੁਕਸਾਨ ਹੋਇਆ ਹੈ, ਉਸ ਘਾਟੇ ਦੀ ਪੂਰਤੀ ਕੀਤੀ ਜਾ ਸਕੇ। 


Iqbalkaur

Content Editor

Related News