ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ ! ਸਿੱਖਿਆ ਵਿਭਾਗ ਦੇ ਇੰਜੀਨੀਅਰ ਦੇ ਦੋਸਤ ਦੇ ਘਰੋਂ ਨੋਟਾਂ ਦੇ ਢੇਰ ਬਰਾਮਦ

Thursday, Feb 12, 2026 - 08:10 PM (IST)

ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ ! ਸਿੱਖਿਆ ਵਿਭਾਗ ਦੇ ਇੰਜੀਨੀਅਰ ਦੇ ਦੋਸਤ ਦੇ ਘਰੋਂ ਨੋਟਾਂ ਦੇ ਢੇਰ ਬਰਾਮਦ

ਨੈਸ਼ਨਲ ਡੈਸਕ : ਕਰਨਾਟਕ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਲੋਕਾਯੁਕਤ ਪੁਲਸ ਨੇ ਸਿੱਖਿਆ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ 'ਤੇ ਵੱਡਾ ਸ਼ਿਕੰਜਾ ਕੱਸਿਆ ਹੈ। ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਕੀਤੀ ਗਈ ਇਸ ਕਾਰਵਾਈ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਪੁਲਿਸ ਨੇ ਕਰਨਾਟਕ ਰੈਜ਼ੀਡੈਂਸ਼ੀਅਲ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਸੋਸੀਏਸ਼ਨ (KREIS) ਦੇ ਸੁਪਰਡੈਂਟ ਇੰਜੀਨੀਅਰ ਐਚ.ਐਮ. ਜਨਾਰਦਨ ਵਿਰੁੱਧ ਕੇਸ ਦਰਜ ਕੀਤਾ ਹੈ।

ਦੋਸਤ ਦੇ ਘਰੋਂ ਮਿਲੇ 1.70 ਕਰੋੜ ਰੁਪਏ
ਲੋਕਾਯੁਕਤ ਦੀਆਂ ਟੀਮਾਂ ਵੱਲੋਂ ਇੰਜੀਨੀਅਰ ਨਾਲ ਸਬੰਧਤ ਕੁੱਲ ਛੇ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਤਲਾਸ਼ੀ ਦੌਰਾਨ ਸਭ ਤੋਂ ਹੈਰਾਨੀਜਨਕ ਖੁਲਾਸਾ ਉਦੋਂ ਹੋਇਆ ਜਦੋਂ ਪੁਲਸ ਨੇ ਜਨਾਰਦਨ ਦੇ ਦੋਸਤ ਸੁਜੈ ਸ਼ੈੱਟੀ ਦੇ ਘਰ ਛਾਪਾ ਮਾਰਿਆ। ਉੱਥੋਂ ਅਧਿਕਾਰੀਆਂ ਨੂੰ 1 ਕਰੋੜ 70 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਫਿਲਹਾਲ ਤਲਾਸ਼ੀ ਦੀ ਮੁਹਿੰਮ ਜਾਰੀ ਹੈ ਅਤੇ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ।

ਬੈਂਗਲੁਰੂ ਏਅਰਪੋਰਟ 'ਤੇ 3.43 ਕਰੋੜ ਦੀ ਡਰੱਗਜ਼ ਬਰਾਮਦ 
ਇੱਕ ਹੋਰ ਵੱਡੀ ਕਾਰਵਾਈ ਵਿੱਚ, ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ। ਬੈਂਕਾਕ ਤੋਂ ਆਏ ਦੋ ਯਾਤਰੀਆਂ ਕੋਲੋਂ 3.43 ਕਰੋੜ ਰੁਪਏ ਦੀ ਕੀਮਤ ਦੇ ਮਾਦਕ ਪਦਾਰਥ ਜ਼ਬਤ ਕੀਤੇ ਗਏ ਹਨ। ਪਹਿਲੇ ਮਾਮਲੇ ਵਿੱਚ ਇੱਕ ਯਾਤਰੀ ਦੇ ਸਾਮਾਨ ਵਿੱਚੋਂ 9.7 ਕਿਲੋਗ੍ਰਾਮ ਹਾਈਡ੍ਰੋਪੋਨਿਕ ਗਾਂਜਾ ਮਿਲਿਆ, ਜਿਸ ਦੀ ਕੀਮਤ 3.39 ਕਰੋੜ ਰੁਪਏ ਹੈ। ਦੂਜੇ ਮਾਮਲੇ ਵਿੱਚ ਕੈਂਡੀ ਦੇ ਪੈਕਟਾਂ ਵਿੱਚ ਛਿਪਾ ਕੇ ਲਿਆਂਦੀ ਗਈ 1.7 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News