1000 ਰੁਪਏ ਦੇ ਵਿਵਾਦ ’ਚ ਦੋਸਤ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ
Sunday, Oct 04, 2026 - 05:52 PM (IST)
ਜਸ਼ਪੁਰ, (ਏਜੰਸੀ)- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ ’ਚ ਪੁਰਾਣੇ ਮੋਬਾਈਲ ਦੇ ਬਕਾਏ 1000 ਰੁਪਏ ਨੂੰ ਲੈ ਕੇ ਹੋਏ ਵਿਵਾਦ ’ਚ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਅਤੇ ਸਬੂਤ ਲੁਕਾਉਣ ਲਈ ਲਾਸ਼ ਨੂੰ ਜੰਗਲ ’ਚ ਸੁੱਟ ਦਿੱਤਾ। ਪੁਲਸ ਨੇ ਘਟਨਾ ਤੋਂ ਲੱਗਭਗ ਇਕ ਹਫ਼ਤੇ ਬਾਅਦ ਮੁਲਜ਼ਮ ਕ੍ਰਿਸ਼ਨਾ ਉਰਫ਼ ਕੈਲਾਸ਼ ਯਾਦਵ (30) ਨੂੰ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਪੁਲਸ ਅਨੁਸਾਰ ਪਿੰਡ ਜੁਰਗੁਮ-ਤੁਰਰਪਾਨੀ ਦੇ ਜੰਗਲ ’ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੀ ਪਛਾਣ ਵਿਮੜਾ ਪਿੰਡ ਨਿਵਾਸੀ ਰਾਜੇਸ਼ ਦਾਸ (29) ਵਜੋਂ ਹੋਈ। ਇਸ ਮਾਮਲੇ ’ਚ ਪੁਲਸ ਨੂੰ ਰਾਜੇਸ਼ ਦੇ ਦੋਸਤ ਕ੍ਰਿਸ਼ਨਾ ’ਤੇ ਸ਼ੱਕ ਹੋਇਆ। ਪੁਲਸ ਦੀ ਪੁੱਛਗਿੱਛ ’ਚ ਮੁਲਜ਼ਮ ਨੇ ਘਟਨਾ ’ਚ ਸ਼ਾਮਲ ਹੋਣਾ ਸਵੀਕਾਰ ਕੀਤਾ। ਮੁਲਜ਼ਮ ਕ੍ਰਿਸ਼ਨਾ ਨੇ ਰਾਜੇਸ਼ ਨੂੰ ਓਪੋ ਕੰਪਨੀ ਦਾ ਪੁਰਾਣਾ ਮੋਬਾਈਲ 6000 ਰੁਪਏ ’ਚ ਵੇਚਿਆ ਸੀ। ਇਸ ’ਚੋਂ ਰਾਜੇਸ਼ ਨੇ 5000 ਰੁਪਏ ਦੇ ਦਿੱਤੇ ਸਨ, ਜਦਕਿ 1 ਹਜ਼ਾਰ ਰੁਪਿਆ ਬਕਾਇਆ ਸੀ। ਇਸੇ ਰਕਮ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
