ਪੜ੍ਹਾਈ-ਲਿਖਾਈ ’ਚ ਨਹੀਂ ਲੱਗਦਾ ਬੱਚੇ ਦਾ ਮਨ ਤਾਂ ਇਨ੍ਹਾਂ ਚੀਜ਼ਾਂ ਨੂੰ ਡਾਈਟ ’ਚ ਕਰੋ ਸ਼ਾਮਲ

02/17/2020 7:28:43 PM

ਨਵੀਂ ਦਿੱਲੀ – ਬੱਚਿਆਂ ਦੇ ਸਹੀ ਵਿਕਾਸ ਅਤੇ ਤੇਜ਼ ਦਿਮਾਗ ਲਈ ਮਾਤਾ-ਪਿਤਾ ਅਣਗਿਣਤ ਕੋਸ਼ਿਸ਼ ਕਰਦੇ ਹਨ। ਜੇ ਤੁਹਾਡਾ ਬੱਚਾ ਖੇਡਣ ਦੇ ਨਾਲ-ਨਾਲ ਪੜ੍ਹਾਈ ’ਚ ਵੀ ਅੱਵਲ ਰਹਿੰਦਾ ਹੈ ਤਾਂ ਸਮਝੋ ਮਾਤਾ-ਪਿਤਾ ਦੀ ਅੱਧੀ ਮੁਸ਼ਕਲ ਦੂਰ ਹੋ ਗਈ। ਵਧਦੇ ਕੰਪੀਟੀਸ਼ਨ ਦੇ ਜ਼ਮਾਨੇ ’ਚ ਬੱਚਿਆਂ ਦਾ ਦਿਮਾਗ ਤੇਜ਼ ਹੋਣਾ ਬੇਹੱਦ ਜ਼ਰੂਰੀ ਹੈ, ਜਿਸ ’ਚ ਖਾਣ-ਪੀਣ ਦੀ ਅਹਿਮ ਭੂਮਿਕਾ ਹੁੰਦੀ ਹੈ। ਉਂਝ ਤਾਂ ਬਾਜ਼ਾਰ ’ਚ ਅਜਿਹੀਆਂ ਕਈ ਦਵਾਈਆਂ ਉਪਲੱਬਧ ਹਨ, ਜੋ ਬੱਚਿਆਂ ਦਾ ਦਿਮਾਗ ਤੇਜ਼ ਕਰਨ ਲਈ ਜਾਣੀਆਂ ਜਾਂਦੀਆਂ ਹਨ ਪਰ ਜੋ ਗੱਲ ਕੁਦਰਤੀ ਚੀਜ਼ਾਂ ’ਚ ਹੈ, ਉਹ ਕਿਸੇ ਹੋਰ ’ਚ ਨਹੀਂ। ਆਓ ਜਾਣਦੇ ਹਾਂ ਕਿ ਬੱਚਿਆਂ ਦੀ ਮੈਮੋਰੀ ਪਾਵਰ ਵਧਾਉਣ ਲਈ ਉਨ੍ਹਾਂ ਨੂੰ ਕੀ ਖੁਆਇਆ ਜਾਵੇ।

ਪਾਲਕ

ਬੱਚਿਆਂ ਦਾ ਦਿਮਾਗ ਵਧਾਉਣ ’ਚ ਪਾਲਕ ਬੇਹੱਦ ਅਸਰਦਾਰ ਹੈ। ਇਹ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ। ਇਸ ’ਚ ਵਧੇਰੇ ਮਾਤਰਾ ’ਚ ਐਂਟੀ-ਆਕਸੀਡੈਂਟ ਮੌਜੂਦ ਹੁੰਦਾ ਹੈ, ਜੋ ਕਿ ਫ੍ਰੀ ਰੇਡੀਕਲਸ ਨੂੰ ਨਸ਼ਟ ਕਰ ਕੇ ਯਾਦਦਾਸ਼ਤ ਵਧਾਉਂਦਾ ਹੈ।

ਆਂਡਾ

ਜੇ ਤੁਹਾਡਾ ਬੱਚਾ ਆਂਡਾ ਖਾਣਾ ਪਸੰਦ ਕਰਦਾ ਹੈ ਤਾਂ ਉਸ ਨੂੰ ਰੋਜ਼ਾ ਆਂਡੇ ਖੁਆਓ। ਇਸ ’ਚ ਕੋਲਿਨ ਹੁੰਦੀ ਹੈ। ਇਹ ਇਕ ਅਜਿਹਾ ਪੋਸ਼ਕ ਤੱਤ ਹੈ, ਜੋ ਦਿਮਾਗ ’ਚ ਜਾ ਰਹੀ ਕਿਸੇ ਵੀ ਜਾਣਕਾਰੀ ਨੂੰ ਲੰਮੇ ਸਮੇਂ ਤੱਕ ਯਾਦ ਰੱਖਣ ’ਚ ਮਦਦ ਕਰਦਾ ਹੈ। ਬੱਚੇ ਦਾ ਦਿਮਾਗ ਤੇਜ਼ ਚੱਲੇ, ਇਸ ਲਈ ਜ਼ਰੂਰੀ ਹੈ ਕਿ ਉਸ ਦੀ ਡਾਈਟ ’ਚ ਆਂਡਾ ਸ਼ਾਮਲ ਕਰੋ।

ਅਖਰੋਟ

ਉਂਝ ਤਾਂ ਬੱਚਿਆਂ ਨੂੰ ਅਖਰੋਟ ਪਸੰਦ ਨਹੀਂ ਹੁੰਦਾ ਪਰ ਇਹ ਉਸ ਦੀ ਯਾਦਦਾਸ਼ਤ ਵਧਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਤੁਸੀਂ ਚਾਹੋ ਤਾਂ ਬੱਚਿਆਂ ਨੂੰ ਡੇਜ਼ਰਟ ਆਦਿ ’ਚ ਅਖਰੋਟ ਮਿਲਾ ਕੇ ਖੁਆ ਸਕਦੇ ਹੋ। ਛੋਟੇ ਬੱਚਿਆਂ ਨੂੰ ਅਖਰੋਟ ਕੱਦੂਕੱਸ ਕਰ ਕੇ ਦਿੱਤਾ ਜਾ ਸਕਦਾ ਹੈ।

ਓਟਮੀਲ

ਰੋਜ਼ ਨਾਸ਼ਤੇ ’ਚ ਓਟਸ ਖਾਣ ਵਾਲੇ ਬੱਚਿਆਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦਾ ਗਲੂਕੋਜ਼ ਲੈਵਲ ਵਧੀਆ ਰਹਿੰਦਾ ਹੈ ਅਤੇ ਨਾਲ ਹੀ ਪਾਚਣ ਤੰਤਰ ’ਚ ਮਜ਼ਬੂਤੀ ਆਉਂਦੀ ਹੈ। ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਸਵੇਰੇ ਨਾਸ਼ਤੇ ’ਚ ਓਟਸ ਜ਼ਰੂਰ ਖੁਆਓ।

ਐਵੋਕਾਡੋ

ਐਵੋਕਾਡੋ ਦਿਮਾਗ ’ਚ ਖੂਨ ਦੇ ਫਲੋ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ’ਚ ਅਨਸੈਚੁਰੇਟਿਡ ਫੈਟ ਪਾਈ ਜਾਂਦੀ ਹੈ। ਇਹ ਬੱਚਿਆਂ ’ਚ ਹਾਈਪ੍ਰਟੈਂਸ਼ਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਹਲਦੀ

ਹਲਦੀ ਨਾ ਸਿਰਫ ਸਬਜ਼ੀ ਦਾ ਰੰਗ ਅਤੇ ਸਵਾਦ ਵਧਾਉਂਦੀ ਹੈ, ਸਗੋਂ ਇਸ ’ਚ ਮੌਜੂਦ ਕਰਕਿਊਮਿਨ ਦਿਮਾਗ ਨੂੰ ਵੀ ਤੇਜ਼ ਬਣਾਉਂਦਾ ਹੈ। ਹਲਦੀ ’ਚ ਢੇਰ ਸਾਰਾ ਐਂਟੀ-ਆਕਸੀਡੈਂਟਿਵ ਅਤੇ ਐਂਟੀਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।


Inder Prajapati

Content Editor

Related News