ਕੋਰੋਨਾ ਖਿਲਾਫ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ’ਤੇ ਪਥਰਾਅ, 2 ਮਹਿਲਾ ਡਾਕਟਰ ਜ਼ਖ਼ਮੀ

Wednesday, Apr 01, 2020 - 08:19 PM (IST)

ਕੋਰੋਨਾ ਖਿਲਾਫ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ’ਤੇ ਪਥਰਾਅ, 2 ਮਹਿਲਾ ਡਾਕਟਰ ਜ਼ਖ਼ਮੀ

ਇੰਦੌਰ– ਕੋਰੋਨਾ ਵਾਇਰਸ ਤੋਂ ਇਨਫੈਕਟਿਡ ਇਕ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਲੱਭਣ ਗਏ ਸਿਹਤ ਕਰਮਚਾਰੀਆਂ ’ਤੇ ਇਥੇ ਬੁੱਧਵਾਰ ਨੂੰ ਕੁਝ ਲੋਕਾਂ ਨੇ ਅਚਾਨਕ ਪਥਰਾਅ ਕਰ ਦਿੱਤਾ। ਪਥਰਾਅ ਕਾਰਣ 2 ਮਹਿਲਾ ਡਾਕਟਰਾਂ ਦੇ ਪੈਰਾਂ ’ਤੇ ਸੱਟਾਂ ਲੱਗੀਆਂ। ਇਹ ਘਟਨਾ ਸ਼ਹਿਰ ਦੇ ਟਾਟਪੱਟੀ ਬਾਖਲ ਇਲਾਕੇ ਵਿਚ ਹੋਈ। ਜਿੱਥੇ ਕੋਰੋਨਾ ਵਾਇਰਸ ਖਿਲਾਫ ਮੁਹਿੰਮ ਚਲਾ ਰਹੇ ਸਿਹਤ ਵਿਭਾਗ ਦੇ 5 ਮੈਂਬਰੀ ਦਲ ਵਿਚ ਸ਼ਾਮਲ ਇਕ ਮਹਿਲਾ ਡਾਕਟਰ ਨੇ ਆਪਣੀ ਪਛਾਣ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਬਹੁਤ ਡਰੀ ਹੋਈ ਹਾਂ। ਅਸੀਂ ਕੋਰੋਨਾ ਵਾਇਰਸ ਪੀੜਤ ਇਕ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਲੱਭਣ ਗਏ ਸੀ। 
ਮਹਿਲਾ ਡਾਕਟਰ ਨੇ ਦੱਸਿਆ ਕਿ ਅਸੀਂ ਜਿਉਂ ਹੀ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੀ ਸਿਹਤ ਦੀ ਸਥਿਤੀ ਨਾਲ ਜੁੜੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਉਦੋਂ ਇਥੇ ਕੁਝ ਹੋਰ ਲੋਕ ਆ ਗਏ ਜਿਨ੍ਹਾਂ ਨੇ ਸਾਡੇ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਸ਼ੁਕਰ ਹੈ ਕਿ ਕੁਝ ਪੁਲਸ ਕਰਮਚਾਰੀ ਕੋਲ ਹੀ ਸਨ। ਇਸ ਲਈ ਸਾਡੀ ਜਾਨ ਬਚ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੌਰਾਨ ਬੈਰੀਕੇਡ ਤੋੜੇ ਗਏ ਹਨ ਅਤੇ ਪਥਰਾਅ ਵੀ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਘਟਨਾਵਾਂ ’ਤੇ ਪੁਲਸ ਐਕਸ਼ਨ ਲੈ ਰਹੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕੋਰੋਨਾ ਖਿਲਾਫ ਮੁਹਿੰਮ ਵਿਚ ਸਿਹਤ ਕਰਮਚਾਰੀਆਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੋਵੇ। ਐਤਵਾਰ ਨੂੰ ਵੀ ਵੱਖ-ਵੱਖ ਘਟਨਾਵਾਂ ਵਿਚ ਸਿਹਤ ਕਰਮਚਾਰੀਆਂ ਨੂੰ ਬਦਸਲੂਕੀ ਅਤੇ ਧਮਕੀਆਂ ਦਾ ਸ਼ਿਕਾਰ ਹੋਣਾ ਪਿਆ ਸੀ।


author

Gurdeep Singh

Content Editor

Related News