ਡਾਕਟਰਾਂ ਦੇ ਪ੍ਰਦਰਸ਼ਨ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ

Saturday, Aug 17, 2024 - 12:18 PM (IST)

ਕੋਲਕਾਤਾ - ਪੱਛਮੀ ਬੰਗਾਲ ’ਚ ਪੂਰੇ ਸੂਬੇ ’ਚ ਡਾਕਟਰ ਆਰਜੀ ਕਰ ਮਮੈਡੀਕਲ ਕਾਲਜ ਅਤੇ ਹਸਪਤਾਲ ’ਚ ਸਿਖਿਆਰਥੀ ਡਾਕਟਰਾਂ  ਦੇ ਨਾਲ ਕਥਿਤ ਜਬਰ-ਜ਼ਨਾਹ ਅਤੇ ਹੱਤਿਆ ਦੀ ਘਟਨਾ ਦੇ ਵਿਰੋਧ ’ਚ ਹੋ ਰਹੇ ਵਿਖਾਵਿਆਂ ’ਚ ਸ਼ਾਮਲ ਹੋ ਗਏ ਅਤੇ ਕੰਮ ਬੰਦ ਕਰ ਦਿੱਤਾ, ਜਿਸ ਕਾਰਨ ਸ਼ਨੀਵਾਰ ਨੂੰ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਠੱਪ ਰਹੀਆਂ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਵੀ 14 ਅਗਸਤ ਨੂੰ ਆਰਜੀ ਕਰ ਕੇ ਹਸਪਤਾਲ ’ਚ ਭੰਨਤੋੜ ਦਾ ਵਿਰੋਧ ਕੀਤਾ ਜਿਸ ਨਾਲ ਬਾਹਰੀ ਮਰੀਜ਼ਾਂ ਦੇ ਵਿਭਾਗਾਂ ’ਚ ਸੇਵਾਵਾਂ ਪ੍ਰਭਾਵਿਤ ਹੋਈਆਂ ਪ੍ਰਦਰਸ਼ਨ ’ਚ ਸ਼ਾਮਲ ਇਕ ਡਾਕਟਰ ਨੇ ਕਿਹਾ  ਕਿ ਸਾਡਾ ਵਿਰੋਧ ਜਾਰੀ ਰਹੇਗਾ। ਮੰਗਾਂ ਪੂਰੀਆਂ ਕਰਨ ਦਾ ਇਹੀ ਇਕੋ ਇਕ ਢੰਗ ਹੈ।

ਪੁਲਸ ਦੀ ਮੌਜੂਦਗੀ 'ਚ ਲੋਕ ਹਸਪਤਾਲ  ਦੇ ਅੰਦਰ ਕਿਵੇਂ ਜਾ ਕੇ ਹਮਲਾ ਕਰ ਸਕਦੇ ਹਨ? ਅਸੀਂ ਭੰਨ-ਤੋੜ ਦੇ ਪਿੱਛੇ ਅਸਲ ਮਕਸਦ ਨੂੰ ਸਮਝਦੇ ਹਾਂ। ਵਿਰੋਧ ਪ੍ਰਦਰਸ਼ਨ ਕਾਰਨ ਸਰਕਾਰੀ-ਸੰਚਾਲਿਤ ਐੱਸ.ਐੱਸ.ਕੇ.ਐੱਮ. ਹਸਪਤਾਲ, ਸ਼ੰਭੂਨਾਥ ਪੰਡਿਤ ਹਸਪਤਾਲ ਅਤੇ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਹੋਰਾਂ ’ਚ ਗੈਰ-ਜ਼ਰੂਰੀ ਸਿਹਤ ਸੇਵਾਵਾਂ ਠੱਪ ਹੋ ਗਈਆਂ। ਸੂਬੇ ’ਚ ਨਿੱਜੀ ਸਿਹਤ ਸੰਸਥਾਵਾਂ ’ਚ ਵੀ ਇਹੀ ਸਥਿਤੀ ਬਣੀ ਰਹੀ। ਪਿਛਲੇ ਹਫ਼ਤੇ ਆਰ.ਜੀ.ਕਾਰ ਹਸਪਤਾਲ ’ਚ ਇਕ ਸਿਖਿਆਰਥੀ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸ ਦੀ ਭੰਨਤੋੜ ਵੀ ਕੀਤੀ ਗਈ ਸੀ ਜਿਸ ਨੇ ਪੂਰੇ ਦੇਸ਼ ’ਚ ਭੜਥੂ ਮਚਾ ਦਿੱਤਾ ਹੈ ਅਤੇ ਲਗਭਗ ਸਾਰੇ ਰਾਜਾਂ ’ਚ ਡਾਕਟਰ ਇਸ ਸਿਖਿਆਰਥੀ ਡਾਕਟਰ ਨੂੰ ਇਨਸਾਫ ਦਿੱਤੇ ਜਾਣ ਅਤੇ ਅਤੇ ਹੋਰਨਾਂ ਮੰਗਾਂ ਨੂੰ ਲੈ ਕੈ ਸੜਕਾਂ ’ਤੇ ਹਨ। 


Sunaina

Content Editor

Related News