ਸਿਹਤ ਮੰਤਰਾਲਾ ਨੇ ਓਮੀਕ੍ਰੋਨ ਨੂੰ ਲੈ ਕੈ ਦਿੱਤੀ ਵੱਡੀ ਜਾਣਕਾਰੀ- ਦੇਸ਼ ’ਚ ਹੁਣ ਤੱਕ ਸਾਹਮਣੇ ਆਏ ਕੁੱਲ 25 ਮਾਮਲੇ

Friday, Dec 10, 2021 - 06:27 PM (IST)

ਸਿਹਤ ਮੰਤਰਾਲਾ ਨੇ ਓਮੀਕ੍ਰੋਨ ਨੂੰ ਲੈ ਕੈ ਦਿੱਤੀ ਵੱਡੀ ਜਾਣਕਾਰੀ- ਦੇਸ਼ ’ਚ ਹੁਣ ਤੱਕ ਸਾਹਮਣੇ ਆਏ ਕੁੱਲ 25 ਮਾਮਲੇ

ਨੈਸ਼ਨਲ ਡੈਸਕ- ਸਾਊਥ ਅਫ਼ਰੀਕਾ ’ਚ ਪਾਏ ਗਏ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਭਾਰਤ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ। ਉੱਥੇ ਹੀ ਇਸ ਵਿਚ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ’ਚ ਹੁਣ ਤੱਕ ਓਮੀਕ੍ਰੋਨ ਦੇ 25 ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ ਦੁਨੀਆ ਭਰ ’ਚ ਹੁਣ ਤੱਕ 59 ਦੇਸ਼ਾਂ ’ਚ ਓਮੀਕ੍ਰੋਨ ਦੇ ਮਾਮਲੇ ਪਾਏ ਗਏ ਹਨ। ਇਸ ਵਿਚ ਦੱਸਣਯੋਗ ਹੈ ਕਿ ਗੁਜਰਾਤ ’ਚ ਇਕ ਵਾਰ ਮੁੜ ਓਮੀਕ੍ਰੋਨ ਦੇ ਨਵੇਂ ਮਾਮਲੇ ਦੇਖਣ ਨੂੰ ਮਿਲੇ। ਦਰਅਸਲ ਗੁਜਰਾਤ ਦੇ ਜਾਮਨਗਰ ’ਚ ਕੋਰੋਨਾ ਦੇ ਨਵੇਂ ਵੈਰੀਐਂਟ ਦੇ 2 ਹੋਰ ਮਾਮਲੇ ਮਿਲੇ ਹਨ।

PunjabKesari

ਦਰਅਸਲ, ਕੁਝ ਦਿਨ ਪਹਿਲਾਂ ਗੁਜਰਾਤ ਦੇ ਜਾਮਨਗਰ ’ਚ ਅਫ਼ਰੀਕੀ ਦੇਸ਼ ਜਿੰਬਾਬਵੇ ਤੋਂ ਪਰਤਿਆ ਗੁਜਰਾਤ ਮੂਲ ਦਾ ਸ਼ਖ਼ਸ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਸੰਕ੍ਰਮਿਤ ਮਿਲਿਆ ਸੀ, ਜਿਸ ਤੋਂ ਬਾਅਦ ਉਸ ਦੇ ਸੰਪਰਕ ’ਚ ਆਏ ਲੋਕਾਂ ਦੀ ਜਾਂਚ ਕੀਤੀ ਗਈ ਸੀ, ਹੁਣ ਉਸ ਦੀ ਪਤਨੀ ਅਤੇ ਸਾਲਾ ਓਮੀਕ੍ਰੋਨ ਨਾਲ ਸੰਕ੍ਰਮਿਤ ਮਿਲੇ ਹਨ। ਭਾਰਤ ’ਚ ਹੁਣ ਤੱਕ ਸਭ ਤੋਂ ਵੱਧ ਮਹਾਰਾਸ਼ਟਰ ’ਚ 10, ਰਾਜਸਥਾਨ ’ਚ 9, ਗੁਜਰਾਤ ’ਚ 3, ਦਿੱਲੀ ’ਚ ਇਕ ਅਤੇ ਕਰਨਾਟਕ ’ਚ 2 ਮਾਮਲੇ ਮਿਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਰਾਜਸਥਾਨ ’ਚ ਸਾਰੇ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁਕੀ ਹੈ।

ਇਹ ਵੀ ਪੜ੍ਹੋ : ਅਲਵਿਦਾ ਜਨਰਲ : ਪੰਜ ਤੱਤਾਂ ’ਚ ਵਿਲੀਨ ਹੋਏ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News