‘ਅਜੇ ਖ਼ਤਮ ਨਹੀਂ ਹੋਈ ਕੋਰੋਨਾ ਦੀ ਦੂਜੀ ਲਹਿਰ, ਤਿਉਹਾਰਾਂ ਦੌਰਾਨ ਸਾਵਧਾਨ ਰਹਿਣ ਲੋਕ’

09/23/2021 6:34:49 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਖ਼ਤਰਾ ਭਾਵੇਂ ਘੱਟ ਗਿਆ ਹੈ ਪਰ ਹੁਣ ਵੀ ਅਸੀਂ ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਹੈ। ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਸਾਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਕੋਰੋਨਾ ਦਾ ਖ਼ਤਰਾ ਅਜੇ ਘਟਿਆ ਨਹੀਂ ਹੈ। ਕੇਰਲ ਇਕਮਾਤਰ ਅਜਿਹਾ ਸੂਬਾ ਹੈ, ਜਿੱਥੇ ਕੋਵਿਡ-19 ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੈ। ਪਿਛਲੇ ਹਫ਼ਤੇ ਸਾਹਮਣੇ ਆਏ ਕੁੱਲ ਮਾਮਲਿਆਂ ਵਿਚ 62.73 ਫ਼ੀਸਦੀ ਇਸੇ ਸੂਬੇ ਤੋਂ ਸੀ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਕੋਵਿਡ-19 ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿਚ 31,000 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਟੀਕਾਕਰਨ ਦੀ ਦਰ 83.39 ਕਰੋੜ ਹੋ ਗਈ ਹੈ।

PunjabKesari

ਸਿਹਤ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਜਿਵੇਂ ਦੁਸਹਿਰਾ, ਨਵਰਾਤਿਆਂ ਮੌਕੇ ਜ਼ਿਆਦਾ ਭੀੜ ਇਕੱਠੀ ਨਾ ਕਰਨ। ਜ਼ਿਆਦਾ ਭੀੜ ਇਕੱਠੀ ਹੋਣ ਨਾਲ ਕੋਰੋਨਾ ਦਾ ਖ਼ਤਰਾ ਵੱਧ ਸਕਦਾ ਹੈ। ਤਿਉਹਾਰਾਂ ਦੌਰਾਨ ਕੋਵਿਡ ਦਿਸ਼ਾ-ਨਿਰਦੇਸ਼ਾਂ ਤਹਿਤ ਕੰਟੇਨਮੈਂਟ ਜ਼ੋਨ ’ਚ ਅਤੇ 5 ਫ਼ੀਸਦੀ ਤੋਂ ਵੱਧ ਵਾਇਰਸ ਦਰ ਵਾਲੇ ਜ਼ਿਲ੍ਹਿਆਂ ਵਿਚ ਲੋਕਾਂ ਦੀ ਭੀੜ ਨੂੰ ਰੋਕਿਆ ਜਾਵੇ।

PunjabKesari

ਬਜ਼ੁਰਗ ਲੋਕਾਂ ਅਤੇ ਤੁਰਨ-ਫਿਰਨ ’ਚ ਅਸਮਰੱਥ ਲੋਕਾਂ ਨੂੰ ਕੋਵਿਡ-19 ਟੀਕਾ ਘਰ ’ਚ ਹੀ ਲਾਇਆ ਜਾਵੇਗਾ। ਜ਼ਰੂਰੀ ਹੈ ਕਿ ਅਸੀਂ ਅਜੇ ਵੀ ਕੋਵਿਡ ਵਿਵਹਾਰ ਨੂੰ ਬਣਾ ਕੇ ਰੱਖੀਏ। ਯਕੀਨੀ ਕੀਤਾ ਜਾਵੇ ਕਿ ਕੋਵਿਡ ਟੀਕਾਕਰਨ ਦੇ ਵਿਸਥਾਰ ’ਚ ਤੇਜ਼ੀ ਨਾਲ ਵਾਧਾ ਕੀਤਾ ਜਾਵੇ। ਰਾਜੇਸ਼ ਭੂਸ਼ਣ ਨੇ ਕਿਹਾ ਕਿ ਚਾਰ ਸੂਬਿਆਂ- ਕਰਨਾਟਕ, ਮਿਜ਼ੋਰਮ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ’ਚ ਕੋਵਿਡ ਦੇ ਸਰਗਰਮ ਮਾਮਲੇ ਵਧੇਰੇ ਹਨ। ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।


Tanu

Content Editor

Related News