ਔਰਤ ਦੇ ਕਤਲ ਨਾਲ ਫੈਲੀ ਸਨਸਨੀ, ਨਦੀ ਕਿਨਾਰੇ ਮਿਲੀ ਸਿਰ ਅਤੇ ਹੱਥ-ਪੈਰ ਵੱਢੀ ਲਾਸ਼

Tuesday, Aug 27, 2024 - 04:07 PM (IST)

ਔਰਤ ਦੇ ਕਤਲ ਨਾਲ ਫੈਲੀ ਸਨਸਨੀ, ਨਦੀ ਕਿਨਾਰੇ ਮਿਲੀ ਸਿਰ ਅਤੇ ਹੱਥ-ਪੈਰ ਵੱਢੀ ਲਾਸ਼

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦਰਅਸਲ ਕਿਸੇ ਅਣਪਛਾਤੀ ਔਰਤ ਦਾ ਕਤਲ ਕਰ ਕੇ ਉਸ ਦੇ ਸਰੀਰ ਦੇ ਟੁਕੜੇ ਕਰ ਮੁਥਾ ਨਦੀ ਦੇ ਕਿਨਾਰੇ ਸੁੱਟ ਦਿੱਤੇ ਗਏ। ਇਸ ਮਾਮਲੇ 'ਚ ਪੁਲਸ ਨੇ ਅਣਪਛਾਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਔਰਤ ਦੀ ਲਾਸ਼ ਖਰਾਦੀ ਇਲਾਕੇ ਵਿਚ ਮੁਥਾ ਨਦੀ ਦੇ ਕਿਨਾਰੇ ਮਿਲੀ ਹੈ। ਮ੍ਰਿਤਕਾ ਦੀ ਉਮਰ 18 ਤੋਂ 30 ਸਾਲ ਦਰਮਿਆਨ ਹੈ। ਨਦੀ ਕਿਨਾਰੇ ਪੁਲਸ ਨੂੰ ਔਰਤ ਦੀ ਸਿਰ ਅਤੇ ਹੱਥ-ਪੈਰ ਵੱਢੀ ਲਾਸ਼ ਮਿਲੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਕਰੀਬ 11 ਵਜੇ ਪੁਲਸ ਕੰਟਰੋਲ ਰੂਮ ਨੂੰ ਚੰਦਨਨਗਰ ਇਲਾਕੇ ਵਿਚ ਨਦੀ ਕਿਨਾਰੇ ਇਕ ਲਾਸ਼ ਮਿਲੀ ਦੀ ਸੂਚਨਾ ਮਿਲੀ।

ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਔਰਤ ਦਾ ਸਿਰ ਧੜ ਤੋਂ ਵੱਖ ਕਰਨ ਨਾਲ ਉਸ ਦੇ ਹੱਥ-ਪੈਰ, ਮੋਢੇ ਅਤੇ ਕਮਰ ਦੇ ਜੋੜ ਤੋਂ ਵੱਖ ਕੀਤੇ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ ਗਿਆ ਹੈ ਅਤੇ ਚੰਦਨਨਗਰ ਪੁਲਸ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ-103 (ਕਤਲ) ਅਤੇ 238 (ਸਬੂਤ ਮਿਟਾਉਣ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਦੀ ਪਛਾਣ ਯਕੀਨੀ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਦੀ ਵੀ ਜਾਂਚ ਕਰ ਰਹੀ ਹੈ।


author

Tanu

Content Editor

Related News