500 ਸਾਲ ਪੁਰਾਣੀ ਨਵ-ਵੈਸ਼ਣਵ ਪ੍ਰਥਾ ਦੀ ਉਲੰਘਣਾ, ਹੈੱਡਮਾਸਟਰ ਨੇ ਕਟਵਾਏ 17 ਵਿਦਿਆਰਥੀਆਂ ਦੇ ਵਾਲ

05/03/2019 6:49:02 PM

ਗੁਹਾਟੀ– ਗੁਹਾਟੀ ਦੇ ਸਤਾਰਾ ਪੰਤ ਵਲੋਂ ਚਲਾਏ ਜਾ ਰਹੇ ਇਕ ਸਕੂਲ ਦੇ ਹੈੱਡਮਾਸਟਰ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਹੈੱਡਮਾਸਟਰ ’ਤੇ ਦੋਸ਼ ਹੈ ਕਿ ਉਸ ਨੇ 500 ਸਾਲ ਪੁਰਾਣੀ ਨਵ-ਵੈਸ਼ਣਵ ਪ੍ਰਥਾ ਦੀ ਉਲੰਘਣਾ ਕਰਦੇ ਹੋਏ ਸਕੂਲ ਦੇ 17 ਵਿਦਿਆਰਥੀਆਂ ਦੇ ਵਾਲ ਕੱਟ ਦਿੱਤੇ।
ਹੈੱਡਮਾਸਟਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਕਈ ਵਾਰ ਸਤਾਰਾ ਰੀਤੀ ਦੇ ਹਿਸਾਬ ਨਾਲ ਵਾਲਾਂ ਨੂੰ ਬੰਨ੍ਹ ਕੇ ਆਉਣ ਲਈ ਕਿਹਾ ਗਿਆ ਸੀ ਪਰ ਉਹ ਅਜਿਹਾ ਨਹੀਂ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਵਾਲ ਕੱਟੇ ਗਏ। ਸਤਾਰਾ ਚੇਲੇ ਜਾਂ ਵੈਸ਼ਣਵ ਪੰਤ ਨੂੰ ਮੰਨਣ ਵਾਲੇ ਆਪਣੇ ਵਾਲੇ ਕਿਸੇ ਆਰਟੀਫਿਸ਼ੀਅਲ ਚੀਜ਼ਾਂ ਦਾ ਪ੍ਰਯੋਗ ਕਰਕੇ ਲੰਮੇ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਰਿਵਾਜ 16ਵੀਂ ਸਦੀ ਤੋਂ ਨਿਭਾਇਆ ਜਾ ਰਿਹਾ ਹੈ। ਜਦੋਂ ਵੈਸ਼ਣਵ ਸੁਧਾਰਕ ਸ਼੍ਰੀਮੰਤਾ ਸ਼ੰਕਰਦੇਵ ਮਜੁਲੀ ’ਚ ਆਪਣੇ ਚੇਲਿਆਂ ਨਾਲ ਆਏ ਸਨ ਅਤੇ ਸਤਾਰਾ ਪੰਤ ਦੀ ਸਥਾਪਨਾ ਕੀਤੀ ਸੀ। ਨਦੀ ਦੇ ਟਾਪੂ ’ਤੇ ਵਸੇ ਮਜੁਲੀ ’ਚ ਚਾਰ ਮੁੱਖ ਸਤਾਰਾ ਹਨ। ਮਜੁਲੀ ਦੇ ਕਮਲਾਬਰੀ ਥਾਣੇ ’ਚ ਦਰਜ ਕਰਵਾਈ ਗਈ ਐੱਫ. ਆਈ. ਆਰ. ’ਚ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਜੁਲ ਦੇ ਡੀ. ਸੀ. ਦੇਵ ਪ੍ਰਸਾਦ ਮਿਸ਼ਰਾ ਨੇ ਕਿਹਾ ਕਿ ਸਕੂਲ ਦੇ 17 ਬੱਚਿਆਂ ਦੇ ਮਾਤਾ-ਪਿਤਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਵਾਲ ਹੈੱਡਮਾਸਟਰ ਦੇ ਨਿਰਦੇਸ਼ ਤੋਂ ਬਾਅਦ ਜ਼ਬਰਦਸਤੀ ਕੱਟ ਦਿੱਤੇ ਗਏ।


Inder Prajapati

Content Editor

Related News