ਹੈੱਡ ਕਾਂਸਟੇਬਲ ਦੀ ਧੀ ਬਣੀ ਫਲਾਇੰਗ ਅਫ਼ਸਰ, 17 ਸਾਲ ਦੀ ਉਮਰ 'ਚ ਪਾਸ ਕੀਤੀ NDA ਪ੍ਰੀਖਿਆ

Thursday, Apr 20, 2023 - 01:50 AM (IST)

ਹੈੱਡ ਕਾਂਸਟੇਬਲ ਦੀ ਧੀ ਬਣੀ ਫਲਾਇੰਗ ਅਫ਼ਸਰ, 17 ਸਾਲ ਦੀ ਉਮਰ 'ਚ ਪਾਸ ਕੀਤੀ NDA ਪ੍ਰੀਖਿਆ

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਦਿੱਲੀ ਪੁਲਸ ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਲਲਿਤ ਕੁਮਾਰ ਦੀ ਬੇਟੀ ਕੋਮਲ ਦਹੀਆ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਦੀ ਪ੍ਰੀਖਿਆ ਪਾਸ ਕਰ ਕੇ ਫਲਾਇੰਗ ਅਫ਼ਸਰ ਬਣ ਗਈ ਹੈ। ਲਲਿਤ ਕੁਮਾਰ ਇਸ ਵੇਲੇ ਐੱਲ. ਜੀ. ਹਾਊਸ ’ਚ ਤਾਇਨਾਤ ਹਨ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ

 

ਲੜਕੀਆਂ ਲਈ ਫਲਾਇੰਗ ਅਫ਼ਸਰ ਦੀਆਂ 2 ਸੀਟਾਂ ਸਨ, ਜਿਨ੍ਹਾਂ ਵਿਚ ਕੋਮਲ ਪਹਿਲੇ ਨੰਬਰ ’ਤੇ ਰਹੀ। 17 ਸਾਲਾ ਕੋਮਲ ਨੇ ਇਸੇ ਸਾਲ ਮਾਰਚ ਵਿਚ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ ਨਤੀਜਾ ਅਜੇ ਆਉਣਾ ਹੈ। ਕੋਮਲ ਦੇ ਪਿਤਾ 2008 ’ਚ ਕਾਂਸਟੇਬਲ ਵਜੋਂ ਦਿੱਲੀ ਪੁਲਸ ’ਚ ਭਰਤੀ ਹੋਏ ਸਨ। ਉਸ ਤੋਂ ਬਾਅਦ 2018 ’ਚ ਉਨ੍ਹਾਂ ਦੀ ਹੈੱਡ ਕਾਂਸਟੇਬਲ ਵਜੋਂ ਤਰੱਕੀ ਹੋਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News