ਦਿੱਲੀ ''ਚ ਹੈੱਡ ਕਾਂਸਟੇਬਲ ਅਤੇ ਉਸ ਦੀ ਪਤਨੀ ਨੂੰ ਅਣਪਛਾਤੇ ਲੋਕਾਂ ਨੇ ਮਾਰੀ ਗੋਲੀ

Saturday, May 20, 2023 - 12:25 PM (IST)

ਦਿੱਲੀ ''ਚ ਹੈੱਡ ਕਾਂਸਟੇਬਲ ਅਤੇ ਉਸ ਦੀ ਪਤਨੀ ਨੂੰ ਅਣਪਛਾਤੇ ਲੋਕਾਂ ਨੇ ਮਾਰੀ ਗੋਲੀ

ਨਵੀਂ ਦਿੱਲੀ (ਭਾਸ਼ਾ)- ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ 'ਚ ਕੁਝ ਅਣਪਛਾਤੇ ਲੋਕਾਂ ਨੇ ਦਿੱਲੀ ਪੁਲਸ ਦੇ 35 ਸਾਲਾ ਹੈੱਡ ਕਾਂਸਟੇਬਲ ਅਤੇ ਉਸ ਦੀ ਪਤਨੀ ਨੂੰ ਗੋਲੀ ਮਾਰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸੁੱਕਰਵਾਰ ਰਾਤ 9.45 ਦੇ ਨੇੜੇ ਹੋਏ ਵਾਪਰੀ, ਜਦੋਂ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ 'ਚ ਤਾਇਨਾਤ ਹੈੱਡ ਕਾਂਸਟੇਬਲ ਆਪਣੀ ਪਤਨੀ ਨਾਲ ਟਹਿਲ ਰਿਹਾ ਸੀ।

ਅਧਿਕਾਰੀ ਅਨੁਸਾਰ ਹਮਲਾਵਰ ਹੈੱਡ ਕਾਂਸਟੇਬਲ ਦਾ ਮੋਬਾਇਲ ਅਤੇ ਚਾਰ ਹਜ਼ਾਰ ਰੁਪਏ ਨਕਦੀ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਹਮਲੇ 'ਚ ਹੈੱਡ ਕਾਂਸਟੇਬਲ ਦੇ ਪੈਰ 'ਤੇ ਸੱਟ ਲੱਗੀ, ਜਦੋਂ ਕਿ ਉਸ ਦੀ ਪਤਨੀ ਦੀ ਠੋਡੀ 'ਤੇ ਸੱਟ ਲੱਗੀ ਹੈ। ਹਾਲਾਂਕਿ ਦੋਵੇਂ ਹੁਣ ਖ਼ਤਰੇ ਤੋਂ ਬਾਹਰ ਹਨ। ਅਧਿਕਾਰੀ ਅਨੁਸਾਰ, ਹੈੱਡ ਕਾਂਸਟੇਬਲ ਅਤੇ ਉਸ ਦੀ ਪਤਨੀ 'ਤੇ ਹਮਲੇ ਦੇ ਸੰਬੰਧ 'ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਦੇਖ ਰਹੀ ਹੈ ਅਤੇ ਦੋਸ਼ੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ 'ਚ ਜੁਟੀ ਹੋਈ ਹੈ।


author

DIsha

Content Editor

Related News