ਚਿੰਤਾਜਨਕ! ਭਾਰਤ ''ਚ ਵਧ ਰਹੇ ਸਿਰ ਅਤੇ ਗਲੇ ਦੇ ਕੈਂਸਰ ਦੇ ਮਰੀਜ਼
Saturday, Jul 27, 2024 - 05:42 PM (IST)
ਨਵੀਂ ਦਿੱਲੀ- ਭਾਰਤ 'ਚ ਕੈਂਸਰ ਦੇ ਲੱਗਭਗ 26 ਫ਼ੀਸਦੀ ਮਰੀਜ਼ਾਂ ਨੂੰ ਸਿਰ ਅਤੇ ਗਲੇ 'ਚ ਕੈਂਸਰ ਹੈ ਅਤੇ ਅਜਿਹੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਕ ਅਧਿਐਨ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।ਇਹ ਅਧਿਐਨ ਦੇਸ਼ ਦੇ 1869 ਕੈਂਸਰ ਦੇ ਮਰੀਜ਼ਾਂ 'ਤੇ ਕੀਤਾ ਗਿਆ ਹੈ। ਦਿੱਲੀ ਸਥਿਤ ਗੈਰ-ਲਾਭਕਾਰੀ ਸੰਗਠਨ 'ਕੈਂਸਰ ਮੁਕਤ ਭਾਰਤ ਫਾਊਂਡੇਸ਼ਨ' ਨੇ 1 ਮਾਰਚ ਤੋਂ 30 ਜੂਨ ਤੱਕ ਆਪਣੇ ਹੈਲਪਲਾਈਨ ਨੰਬਰ 'ਤੇ ਆਈਆਂ ਕਾਲਾਂ ਤੋਂ ਡਾਟਾ ਇਕੱਠਾ ਕਰਕੇ ਅਧਿਐਨ ਕੀਤਾ।
ਕੈਂਸਰ ਮੁਕਤ ਭਾਰਤ ਮੁਹਿੰਮ ਦੀ ਅਗਵਾਈ ਕਰ ਰਹੇ ਸੀਨੀਅਰ ਕੈਂਸਰ ਰੋਗ ਮਾਰਹ ਡਾ. ਅਸ਼ੀਸ਼ ਗੁਪਤਾ ਨੇ ਕਿਹਾ ਕਿ ਭਾਰਤ 'ਚ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਵਿਚ ਸਿਰ ਅਤੇ ਗਲੇ ਦੇ ਕੈਂਸਰ ਦੇ ਮਾਮਲਿਆਂ ਵਿਚ ਵਾਧਾ ਵੇਖਿਆ ਜਾ ਰਿਹਾ ਹੈ, ਜਿਸ ਦੀ ਵਜ੍ਹਾ ਤੰਬਾਕੂ ਦੇ ਵੱਧ ਰਹੇ ਸੇਵਨ ਅਤੇ 'ਹਿਊਮਨ ਪੈਪਿਲੋਮਾਵਾਇਰਸ' (ਐਚ. ਪੀ. ਵੀ) ਦੀ ਲਾਗ ਕਾਰਨ ਖਾਸ ਕਰਕੇ ਨੌਜਵਾਨਾਂ ਵਿਚ ਸਿਰ ਅਤੇ ਗਲੇ ਦੇ ਕੈਂਸਰ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਗੁਪਤਾ ਨੇ ਕਿਹਾ ਕਿ ਲਗਭਗ 80-90 ਫ਼ੀਸਦੀ ਮੂੰਹ ਦੇ ਕੈਂਸਰ ਦੇ ਮਰੀਜ਼ ਕਿਸੇ ਨਾ ਕਿਸੇ ਰੂਪ ਵਿਚ ਤੰਬਾਕੂ ਦਾ ਸੇਵਨ ਕਰਦੇ ਹਨ, ਚਾਹੇ ਉਹ ਸਿਗਰਟ ਪੀਣਾ ਹੋਵੇ ਜਾਂ ਚਬਾਉਣ ਵਾਲਾ ਤੰਬਾਕੂ। ਜ਼ਿਆਦਾਤਰ ਸਿਰ ਅਤੇ ਗਲੇ ਦੇ ਕੈਂਸਰਾਂ ਨੂੰ ਰੋਕਿਆ ਜਾ ਸਕਦਾ ਹੈ।
ਇਹ ਇਕ ਰੋਕਥਾਮਯੋਗ ਕੈਂਸਰ ਹੈ ਜਿਸ ਨੂੰ ਜੀਵਨਸ਼ੈਲੀ ਵਿਚ ਬਦਲਾਅ ਕਰਕੇ ਰੋਕਿਆ ਜਾ ਸਕਦਾ ਹੈ। ਗੁਪਤਾ ਨੇ ਕਿਹਾ ਕਿ ਤੰਬਾਕੂ ਛੱਡਣ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਅਤੇ ਇਸ ਬੀਮਾਰੀ ਦਾ ਜਲਦੀ ਪਤਾ ਲਗਾਉਣ ਲਈ ਜਲਦੀ ਜਾਂਚ ਕਰਵਾਉਣ ਦੀ ਲੋੜ ਹੈ।' ਉਨ੍ਹਾਂ ਕਿਹਾ ਕਿ ਲਗਭਗ ਦੋ-ਤਿਹਾਈ ਕੇਸਾਂ ਦਾ ਪਤਾਦੇਰ ਨਾਲ ਲੱਗਦਾ ਹੈ। ਅਜਿਹਾ ਸੰਭਵ ਤੌਰ 'ਤੇ ਸਹੀ ਜਾਂਚ ਦੀ ਘਾਟ ਕਾਰਨ ਹੁੰਦਾ ਹੈ।