ਕੁਮਾਰਸਵਾਮੀ ਦੀ ਪੀ.ਐੱਮ. ਮੋਦੀ ਨਾਲ ਮੁਲਾਕਾਤ, ਕੀਤੀ ਇਹ ਮੰਗ
Saturday, Mar 09, 2019 - 03:28 PM (IST)

ਬੈਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ 'ਚ ਰਾਸ਼ਟਰੀ ਆਫਤ ਫੰਡ ਦੇ ਅਧੀਨ ਰਾਜ ਦੇ ਸੋਕਾ ਪ੍ਰਭਾਵਿਤ ਖੇਤਰਾਂ ਲਈ 2064.30 ਕਰੋੜ ਰੁਪਏ ਤੁਰੰਤ ਪ੍ਰਦਾਨ ਕਰਨ ਦੀ ਮੰਗ ਕੀਤੀ। ਸ਼੍ਰੀ ਮੋਦੀ ਨੂੰ ਸੌਂਪੇ ਮੰਗ ਪੱਤਰ 'ਚ ਉਨ੍ਹਾਂ ਨੇ ਕਿਹਾ ਕਿ ਬਾਰਸ਼ ਨਾ ਹੋਣ ਕਾਰਨ ਰਾਜ 'ਚ ਸੋਕੇ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 2018-19 ਦੌਰਾਨ ਹੜ੍ਹ ਅਤੇ ਲਗਾਤਾਰ ਸੋਕੇ ਕਾਰਨ ਕੁੱਲ ਨੁਕਸਾਨ ਲਗਭਗ 32,335 ਕਰੋੜ ਰੁਪਏ ਦਾ ਹੋਇਆ ਅਤੇ ਇਸ ਨਾਲ ਰਾਜ ਦ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਿਆ।
ਰਾਜ ਸਰਕਾਰ ਨੇ 2018-19 ਦੌਰਾਨ 156 ਤਾਲੁਕਾਵਾਂ ਨੂੰ ਸੋਕਾ ਪ੍ਰਭਾਵਿਤ ਐਲਾਨ ਕੀਤਾ ਅਤੇ ਇਨ੍ਹਾਂ 'ਚੋਂ ਲਗਭਗ 107 ਤਾਲੁਕਾਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਸ਼੍ਰੇਣੀ 'ਚ ਰੱਖਿਆ ਗਿਆ। ਮੁੱਖ ਮੰਤਰੀ ਨੇ ਸ਼੍ਰੀ ਮੋਦੀ ਦੇ ਨੋਟਿਸ 'ਚ ਇਹ ਵੀ ਲਿਆਂਦਾ ਕਿ ਕੇਂਦਰ ਸਰਕਾਰ ਵਲੋਂ ਹਾਲ 'ਚ 949.49 ਕਰੋੜ ਰੁਪਏ ਕੇਂਦਰੀ ਮਦਦ ਦੇ ਰੂਪ 'ਚ ਜਾਰੀ ਕੀਤੇ ਗਏ ਹਨ, ਜਦੋਂ ਕਿ ਫੰਡ ਨਿਯਮਾਂ ਦੇ ਹਿਸਾਬ ਨਾਲ ਕਰੀਬ 3060.30 ਕਰੋੜ ਰੁਪਏ ਜਾਰੀ ਕੀਤੇ ਜਾਣੇ ਸਨ। ਮੁੱਖ ਮੰਤਰੀ ਨੇ ਮੰਗ ਪੱਤਰ 'ਚ ਰਾਜ 'ਚ ਕਿਸਾਨਾਂ ਦੇ ਬੋਝ ਨੂੰ ਘੱਟ ਕਰਨ ਲਈ ਕਰਜ਼ਾ ਮੁਆਫ਼ੀ ਯੋਜਨਾ ਨੂੰ ਅਮਲ 'ਚ ਲਿਆਉਣ ਦੀ ਵੀ ਜਾਣਕਾਰੀ ਦਿੱਤੀ।