ਭਾਜਪਾ ਸੰਸਦ ਮੈਂਬਰ ਨਾਰਾਇਣ ਰਾਣੇ ਨੂੰ ਸੰਮਨ ਜਾਰੀ, ਧੋਖੇ ਨਾਲ ਚੋਣ ਜਿੱਤਣ ਦਾ ਦੋਸ਼
Saturday, Aug 17, 2024 - 12:39 AM (IST)
ਮੁੰਬਈ, (ਅਨਸ)- ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਨੇਤਾ ਵਿਨਾਇਕ ਰਾਊਤ ਦੀ ਉਸ ਪਟੀਸ਼ਨ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਨਾਰਾਇਣ ਰਾਣੇ ਨੂੰ ਸੰਮਨ ਜਾਰੀ ਕੀਤਾ, ਜਿਸ ’ਚ ਰਤਨਾਗਿਰੀ-ਸਿੰਧੂਦੁਰਗ ਚੋਣ ਹਲਕੇ ਤੋਂ ਰਾਣੇ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਰਾਣੇ ਨੇ 2 ਵਾਰ ਦੇ ਸੰਸਦ ਮੈਂਬਰ ਰਾਊਤ ਨੂੰ ਲੋਕ ਸਭਾ ਲਈ ਆਪਣੀਆਂ ਪਹਿਲੀਆਂ ਚੋਣਾਂ ’ਚ 47,858 ਵੋਟਾਂ ਦੇ ਫਰਕ ਨਾਲ ਹਰਾਇਆ। ਰਾਣੇ ਨੂੰ 4,48,514 ਵੋਟਾਂ ਮਿਲੀਆਂ, ਜਦਕਿ ਰਾਊਤ 4,00,656 ਵੋਟਾਂ ਹਾਸਲ ਕਰ ਸਕੇ।
ਰਾਊਤ ਨੇ ਪਿਛਲੇ ਮਹੀਨੇ ਹਾਈ ਕੋਰਟ ’ਚ ਇਕ ਚੋਣ ਪਟੀਸ਼ਨ ਦਾਖਲ ਕਰ ਕੇ ਦਾਅਵਾ ਕੀਤਾ ਸੀ ਕਿ ਰਾਣੇ ਨੇ ਧੋਖਾਦੇਹੀ ਕਰ ਕੇ ਚੋਣਾਂ ਜਿੱਤੀਆਂ ਹਨ।
ਜਸਟਿਸ ਐੱਸ. ਵੀ. ਕੋਤਵਾਲ ਦੀ ਸਿੰਗਲ ਬੈਂਚ ਨੇ ਰਾਣੇ ਨੂੰ ਸੰਮਨ (ਨੋਟਿਸ) ਜਾਰੀ ਕੀਤਾ ਅਤੇ ਪਟੀਸ਼ਨ ’ਤੇ ਉਨ੍ਹਾਂ ਦਾ ਜਵਾਬ ਮੰਗਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 12 ਸਤੰਬਰ ਨੂੰ ਤੈਅ ਕੀਤੀ ਹੈ।