ਹਾਥਰਸ ਭਾਜੜ : ਲਖਨਊ ’ਚ ਨਿਆਇਕ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਸੂਰਜਪਾਲ ਉਰਫ ‘ਭੋਲੇ ਬਾਬਾ’
Friday, Oct 11, 2024 - 12:45 AM (IST)
ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਵਿਚ ਪਿਛਲੀ 2 ਜੁਲਾਈ ਨੂੰ ਆਪਣੇ ਸਤਿਸੰਗ ਦੌਰਾਨ ਮਚੀ ਭਾਜੜ ਵਿਚ 121 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਅਖੌਤੀ ਬਾਬਾ ਸੂਰਜਪਾਲ ਉਰਫ ‘ਭੋਲੇ ਬਾਬਾ’ ਦੀ ਜਾਂਚ ਕਰ ਰਹੀ ਨਿਆਇਕ ਕਮਿਸ਼ਨ ਦੇ ਸਾਹਮਣੇ ਵੀਰਵਾਰ ਨੂੰ ਪੇਸ਼ ਹੋਏ।
ਹਾਲਾਂਕਿ, ਨਰਾਇਣ ਸਾਕਾਰ ਹਰੀ ਦੇ ਨਾਂ ਨਾਲ ਵੀ ਜਾਣੇ ਜਾਂਦੇ ਸੂਰਜਪਾਲ ਦਾ ਨਾਂ ਹਾਥਰਸ ਜ਼ਿਲੇ ਦੇ ਸਿਕੰਦਰਾਰਾਓ ਖੇਤਰ ਦੇ ਫੁੱਲਰਾਈ ਪਿੰਡ ਵਿਚ 2 ਜੁਲਾਈ ਨੂੰ ਭਾਜੜ ਤੋਂ ਬਾਅਦ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ਸਰਕਾਰ ਨੇ 3 ਜੁਲਾਈ ਨੂੰ ਹਾਥਰਸ ਤ੍ਰਾਸਦੀ ਦੀ ਜਾਂਚ ਅਤੇ ਭਾਜੜ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਦੀ ਜਾਂਚ ਲਈ ਇਕ ਸੇਵਾਮੁਕਤ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿਚ 3 ਮੈਂਬਰੀ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਸੀ।