ਹਸੀਨਾ ਨੂੰ ਸਦਭਾਵਨਾ ਦੇ ਤੌਰ ’ਤੇ ਅਨਾਨਾਸ ਭੇਜੇਗਾ ਤ੍ਰਿਪੁਰਾ
Tuesday, Jul 06, 2021 - 11:02 PM (IST)
ਅਗਕਤੱਲਾ - ਤ੍ਰਿਪੁਰਾ ਦੇ ਮੁੱਖ ਮੰਤਰੀ ਵਿਪਲਵ ਕੁਮਾਰ ਦੇਵ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਦਭਾਵਨਾ ਦੇ ਤੌਰ ’ਤੇ ਦੁਨੀਆ ਦੇ ਪ੍ਰਸਿੱਧ ਅਨਾਨਾਸ ਦੀ ਰਾਣੀ ਕਿਸਮ ਭੇਜਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅਗਰਤੱਲਾ ਵਿਚ ਬੰਗਲਾਦੇਸ਼ ਦੇ ਉਪ ਹਾਈ ਕਮਿਸ਼ਨਰ ਮੁਹੰਮਦ ਜੋਬਾਯਦ ਹੋਸੇਨ ਨੇ ਸਕੱਤਰੇਤ ਵਿਚ ਮੁੱਖ ਮੰਤਰੀ ਨੂੰ 300 ਕਿਲੋ ਅੰਬਾਂ ਦੀ ਖੇਪ ਦਾ ਸਦਭਾਵਨਾ ਤੋਹਫਾ ਸੌਂਪਿਆ।
ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ
ਹਸੀਨਾ ਨੇ ਇਸੇ ਤਰ੍ਹਾਂ ਦੀ ਖੇਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ, ਅਸਾਮ, ਮੇਘਾਲਿਆ ਅਤੇ ਮਿਜ਼ੋਰਮ ਦੇ ਮੁੱਖ ਮੰਤਰੀਆਂ ਨੂੰ ਭੇਜੀ ਹੈ। ਦੇਵ ਨੇ ਕਿਹਾ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮੇਰੇ ਲਈ ਇਕ ਮਮਤਾਮਈ ਸ਼ਖਤੀਅਤ ਹਨ ਅਤੇ ਦੁਨੀਆ ਦੇ ਪ੍ਰਸਿੱਧ ਅੰਬਾਂ ਦੇ ਇੰਨੇ ਪਿਆਰੇ ਤੋਹਫੇ ਦੀ ਖੇਪ ਪ੍ਰਾਪਤ ਕਰਨਾ ਇਕ ਆਸ਼ੀਰਵਾਦ ਹੈ, ਜੋ ਤ੍ਰਿਪੁਰਾ ਦੇ ਲੋਕਾਂ ਬਾਰੇ ਬੰਗਲਾਦੇਸ਼ ਦੀ ਭਾਵਨਾ ਨੂੰ ਦਰਸ਼ਾਉਂਦਾ ਹੈ। ਬੰਗਲਾਦੇਸ਼ ਨਾਲ ਸਾਡੇ ਇਤਿਹਾਸਕ ਸਬੰਧ ਹਨ ਅਤੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਸਨੂੰ ਹੋਰ ਬੜ੍ਹਾਵਾ ਮਿਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।